ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਵਿਦਾਈ' ਤੇ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਅਦਾਕਾਰਾ ਸਾਰਾ ਖਾਨ ਅਕਸਰ ਵਿਵਾਦਾਂ 'ਚ ਰਹਿੰਦੀ ਹੈ। ਸਾਰਾ ਦਾ ਜਨਮ 6 ਅਗਸਤ ਨੂੰ ਭੋਪਾਲ 'ਚ ਹੋਇਆ ਸੀ। ਸਾਰਾ ਨੇ ਸਾਲ 2007 'ਚ ਮਿਸ ਭੋਪਾਲ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੂਰਦਰਸ਼ਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸਾਰਾ ਆਪਣੇ ਪਹਿਲੇ ਸੀਰੀਅਲ 'ਵਿਦਾਈ' ਨਾਲ ਘਰ-ਘਰ 'ਚ ਮਸ਼ਹੂਰ ਹੋ ਗਈ ਸੀ। ਉਨ੍ਹਾਂ ਦੇ ਕਿਰਦਾਰ ਸਾਧਨਾ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਅੱਜ ਸਾਰਾ ਦਾ ਜਨਮਦਿਨ ਹੈ। ਇਸ ਮੌਕੇ 'ਤੇ ਅਸੀਂ ਤੁਹਾਨੂੰ ਸਾਰਾ ਨਾਲ ਜੁੜੇ ਕੁਝ ਵਿਵਾਦ ਦੱਸਣ ਜਾ ਰਹੇ ਹਾਂ।

'ਬਿੱਗ ਬੌਸ' 'ਚ ਰਚਾਇਆ ਵਿਆਹ
ਸਾਰਾ ਖਾਨ ਰਿਐਲਿਟੀ ਸ਼ੋਅ 'ਬਿੱਗ ਬੌਸ ਸੀਜ਼ਨ 4' 'ਚ ਵੀ ਨਜ਼ਰ ਆਈ ਸੀ। ਦਿਲਚਸਪ ਗੱਲ ਇਹ ਹੈ ਕਿ ਸ਼ੋਅ ਦੌਰਾਨ ਹੀ ਸਾਰਾ ਨੇ ਅਲੀ ਮਰਚੇਂਟ ਨਾਲ ਵਿਆਹ ਕਰਵਾ ਲਿਆ ਸੀ। ਹਾਲਾਂਕਿ ਸਾਰਾ ਦਾ ਵਿਆਹ ਸਿਰਫ 2 ਮਹੀਨਿਆਂ ਤੱਕ ਹੀ ਠੀਕ ਚਲਿਆ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ 'ਚ ਖਟਾਸ ਆਉਣ ਲੱਗੀ। ਉਸ ਸਮੇਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਸਾਰਾ ਨੇ ਪਬਲਿਕਸਿਟੀ ਲਈ ਸ਼ੋਅ 'ਚ ਵਿਆਹ ਕੀਤਾ ਸੀ ਪਰ ਸਾਰਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਖਾਰਿਜ ਕੀਤਾ।

ਭੈਣ ਨਾਲ ਹੋਇਆ ਵਿਵਾਦ
ਸਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਰੋਂਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਛੋਟੀ ਭੈਣ ਆਇਰਾ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇੱਥੋਂ ਤੱਕ ਕਿ ਆਇਰਾ ਉਨ੍ਹਾਂ ਦਾ ਸਾਥ ਛੱਡ ਕੇ ਕਿਤੇ ਹੋਰ ਚੱਲੇ ਗਈ ਹੈ।

ਬਿਨਾਂ ਵਿਆਹ ਕੀਤੇ ਮਾਂ ਬਨਣ ਦੀ ਇੱਛਾ
ਸਾਰਾ ਖਾਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ,''ਇਸ ਸਮੇਂ ਉਹ ਵਿਆਹ ਦੇ ਮੂਡ 'ਚ ਤਾਂ ਨਹੀਂ ਹੈ ਪਰ ਉਹ ਮਦਰਹੁਡ ਜਰੂਰ ਐਕਸਪੀਰੀਅੰਸ ਕਰਨਾ ਚਾਹੁੰਦੀ ਹੈ।'' ਸਾਰਾ ਨੇ ਕਿਹਾ,''ਜਦੋਂ ਤੁਸੀਂ ਜਵਾਨ ਹੁੰਦੇ ਹੋ ਤਾਂ ਪਿਆਰ ਆਸਾਨੀ ਨਾਲ ਹੋ ਜਾਂਦਾ ਹੈ ਪਰ ਅੱਜ ਮੈਂ ਪਿਆਰ ਨੂੰ ਲੈ ਕੇ ਮੈਚਓਰ ਹੋ ਗਈ ਹਾਂ।''

