ਮੁੰਬਈ— ਟੀ. ਵੀ. ਅਭਿਨੇਤਰੀ ਸਾਰਾ ਖਾਨ ਨੇ ਸਟਾਰ ਪਲੱਸ ਦੇ ਸੀਰੀਅਲ 'ਸਪਨਾ ਬਾਬੁਲ ਕਾ ਬਿਦਾਈ' 'ਚ 'ਸਾਧਨਾ' ਦਾ ਕਿਰਦਾਰ ਨਿਭਾਇਆ ਸੀ। ਸਾਰਾ ਕੁਝ ਮਹੀਨੇ ਪਹਿਲਾਂ ਪਾਕਿਸਤਾਨ 'ਚ ਆਪਣੇ ਪਾਕਿਸਤਾਨੀ ਸੀਰੀਅਲ ਲਈ ਉਥੇ ਸ਼ੂਟਿੰਗ ਕਰ ਰਹੀ ਸੀ। ਖਬਰਾਂ ਮੁਤਾਬਕ ਅਜਿਹਾ ਲੱਗਦਾ ਹੈ ਕਿ ਸਾਰਾ ਨੂੰ ਉਥੇ ਇਕ ਕਾਨੂੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ। ਰਿਪੋਰਟ ਮੁਤਾਬਕ ਸਾਰਾ ਖਾਨ ਨੂੰ ਬਿਨਾਂ ਵੀਜ਼ਾ ਵਾਪਸ ਭਾਰਤ ਪਰਤਣਾ ਪਿਆ ਸੀ। ਸਾਰਾ ਖਾਨ ਨੂੰ ਬਿਨਾਂ ਵੀਜ਼ਾ ਵਾਪਸ ਭਾਰਤ ਪਰਤਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਰਿਪੋਰਟ ਇਹ ਦੱਸਦੀ ਹੈ ਕਿ ਵੀਜ਼ਾ ਨਾ ਹੋਣ ਦੇ ਜੁਰਮ 'ਚ ਅਭਿਨੇਤਰੀ ਨੂੰ ਸਲਾਖਾਂ ਪਿੱਛੇ ਵੀ ਰੱਖਿਆ ਗਿਆ ਸੀ।
ਜਦੋਂ ਇਸ ਸਬੰਧੀ ਸਾਰਾ ਨਾਲ ਕੁਝ ਵੈੱਬਸਾਈਟਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਇਸ ਸਭ ਤੋਂ ਸਾਫ ਮਨ੍ਹਾ ਕਰ ਦਿੱਤਾ। ਇਨ੍ਹਾਂ ਗੱਲਾਂ ਨੂੰ ਅਫਵਾਹ ਦੱਸਦਿਆਂ ਉਸ ਨੇ ਕਿਹਾ, 'ਮੇਰੇ ਬਾਰੇ ਆਖੀਆਂ ਜਾ ਰਹੀਆਂ ਸਾਰੀਆਂ ਗੱਲਾਂ ਗਲਤ ਹਨ।' ਸਾਰਾ ਨੇ ਕਿਹਾ ਕਿ ਵੀਜ਼ੇ ਨਾਲ ਜੁੜੇ ਮਾਮਲਿਆਂ 'ਚ ਉਸ ਨੂੰ ਰੋਕਿਆ ਜ਼ਰੂਰ ਗਿਆ ਸੀ ਪਰ ਉਥੇ ਉਸ ਨੂੰ ਜੇਲ 'ਚ ਨਹੀਂ ਰੱਖਿਆ ਗਿਆ ਸੀ। ਇਸ ਮੁੱਦੇ 'ਤੇ ਸਾਰਾ ਦੇ ਬੁਲਾਰੇ ਨੇ ਕਿਹਾ ਕਿ ਉਹ ਉਸ ਨਾਲ ਹਰ ਦਿਨ ਸੰਪਰਕ 'ਚ ਸੀ। ਬੁਲਾਰੇ ਨੇ ਕਿਹਾ, 'ਵੀਜ਼ਾ ਮਾਮਲੇ 'ਚ ਉਸ ਨੂੰ ਰੋਕਿਆ ਗਿਆ ਸੀ ਪਰ ਉਹ ਜੇਲ 'ਚ ਨਹੀਂ ਸੀ।'