FacebookTwitterg+Mail

ਸਚਿਨ ਦੀ ਬੇਟੀ ਸਾਰਾ ਦੀ ਜਸਟਿਨ ਬੀਬਰ ਨਾਲ ਇਹ ਤਸਵੀਰ ਹੋਈ ਵਾਇਰਲ

sara tendulkar
11 May, 2017 06:18:11 PM

ਮੁੰਬਈ— ਕੈਨੇਡਾ ਦੇ ਪੌਪ ਸਟਾਰ ਜਸਟਿਨ ਬੀਬਰ ਨੇ ਬੀਤੀ ਰਾਤ ਮੁੰਬਈ 'ਚ ਆਪਣੀ ਪਰਫਾਰਮੈਂਸ ਦੌਰਾਨ ਲੋਕਾਂ ਦਾ ਦਿਲ ਜਿੱਤ ਲਿਆ ਸੀ। ਉਥੇ ਆਏ ਹਰ ਫੈਨ ਨੂੰ ਜਸਟਿਨ ਨੇ ਆਪਣੀ ਆਵਾਜ਼ ਨਾਲ ਦੀਵਾਨਾ ਬਣਾ ਲਿਆ ਸੀ। ਇਸ ਮੌਕੇ ਬਾਲੀਵੁੱਡ ਦੇ ਕਈ ਸੈਲੀਬ੍ਰਿਟੀ ਵੀ ਨਜ਼ਰ ਆਏ ਸਨ। ਉਥੇ ਹੀ ਭਾਰਤੀ ਕ੍ਰਿਕੇਟ ਟੀਮ ਦੇ ਭਗਵਾਨ ਸਚਿਨ ਤੈਂਦੁਲਕਰ ਦੀ 19 ਸਾਲਾਂ ਦੀ ਬੇਟੀ ਸਾਰਾ ਤੈਂਦੁਲਕਰ ਵੀ ਜਸਟਿਨ ਦੀ ਦੀਵਾਨੀ ਹੈ।

ਜ਼ਿਕਰਯੋਗ ਹੈ ਕਿ ਸਾਰਾ ਜਦੋਂ ਛੁਟੀਆਂ ਦੌਰਾਨ ਲੰਡਨ ਗਈ ਸੀ ਤਾਂ ਉਨ੍ਹਾਂ ਦੀ ਇਕ ਨਾਈਟ ਕਲੱਬ 'ਚ ਜਸਟਿਨ ਨਾਲ ਮੁਲਾਕਾਤ ਹੋਈ ਸੀ। ਸਾਰਾ ਨੇ ਇਸ ਮੁਲਾਕਾਤ ਦੀ ਇਕ ਤਸਵੀਰ ਵੀ ਸ਼ੋਸਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਸ਼ੋਸਲ ਮੀਡੀਆ 'ਤੇ ਆਉਣ ਤੋਂ ਬਾਅਦ ਕੁਝ ਅਜਿਹੀਆਂ ਅਫਵਾਹਾਂ ਸਾਹਮਣੇ ਆਈਆਂ ਸਨ ਕਿ ਇਹ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।ਇਸ ਤੋਂ ਇਲਾਵਾ ਸਚਿਨ ਦਾ ਬੇਟਾ ਅਰਜੁਨ ਤੈਂਦੁਲਕਰ ਵੀ ਜਸਟਿਨ ਦਾ ਬਹੁਤ ਵੱਡਾ ਫੈਨ ਹੈ। ਕਾਫੀ ਸਮਾਂ ਪਹਿਲਾਂ ਅਰਜੁਨ ਨੇ ਜਸਟਿਨ ਦੀ ਤਰ੍ਹਾਂ ਹੀ ਆਪਣਾ ਲੁਕ ਰੱਖਿਆ ਹੋਇਆ ਸੀ।


Tags: Justin Bieber Sachin Tendulkar Sara Tendulkar Arjun Tendulkar viral ਜਸਟਿਨ ਬੀਬਰ ਸਚਿਨ ਤੈਂਦੁਲਕਰ ਸਾਰਾ ਤੈਂਦੁਲਕਰ