FacebookTwitterg+Mail

'ਸਰਦਾਰ ਜੀ 2' ਦੇ ਗੀਤਾਂ ਨੂੰ ਮਿਲ ਰਿਹੈ ਦਰਸ਼ਕਾਂ ਦਾ ਭਰਪੂਰ ਹੁੰਗਾਰਾ (ਵੀਡੀਓ)

12 June, 2016 04:55:22 PM
ਜਲੰਧਰ— ਦਿਲਜੀਤ ਦੁਸਾਂਝ ਦੀ ਆਉਣ ਵਾਲੀ ਫਿਲਮ 'ਸਰਦਾਰ ਜੀ 2' ਦੇ ਗਾਣੇ ਇਨ੍ਹੀਂ ਦਿਨੀਂ ਹਰ ਇਕ ਦੀ ਜੁਬਾਨ 'ਤੇ ਹਨ। ਦਰਸ਼ਕਾਂ ਵਲੋਂ ਫਿਲਮ ਦੇ ਰਿਲੀਜ਼ ਹੋਏ ਸਾਰੇ ਹੀ ਗੀਤਾਂ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਫਿਲਮ ਦੇ ਟਾਈਟਲ ਸੌਂਗ ਸਰਦਾਰ ਜੀ ਨੂੰ ਹੁਣ ਤਕ 11 ਲੱਖ ਤੋਂ ਵੱਧ ਲੋਕ ਯੂਟਿਊਬ 'ਤੇ ਦੇਖ ਚੁੱਕੇ ਹਨ।
ਤਕਰੀਬਨ ਇਕ ਹਫਤਾ ਪਹਿਲਾਂ ਰਿਲੀਜ਼ ਹੋਏ ਗੀਤ 'ਪਾਪਲੀਨ' ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਇਸ ਗੀਤ ਨੂੰ 11 ਲੱਖ 75 ਹਜ਼ਾਰ ਤੋਂ ਵੱਧ ਲੋਕ ਦੇਖ ਚੁਕੇ ਹਨ। ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਮਿੱਤਰਾਂ ਦਾ ਜੰਕਸ਼ਨ' ਨੇ ਵੀ ਦਰਸ਼ਕਾਂ ਦਾ ਦਿਲ ਮੋਹ ਲਿਆ ਤੇ ਗੀਤ ਨੂੰ ਸਿਰਫ ਦੋ ਦਿਨਾਂ 'ਚ 3 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ।
24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ 'ਸਰਦਾਰ ਜੀ 2' 'ਚ ਦਿਲਜੀਤ ਦਾ ਸਾਥ ਮੋਨਿਕਾ ਗਿੱਲ ਤੇ ਸੋਨਮ ਬਾਜਵਾ ਦੇ ਰਹੀਆਂ ਹਨ ਤੇ ਫਿਲਮ 'ਚ ਜਸਵਿੰਦਰ ਭੱਲਾ ਤੇ ਜਸਪਾਲ ਸ਼ਰਮਾ ਵਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ ਤੇ ਦਰਸ਼ਕਾਂ ਵਲੋਂ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

Tags: ਦਿਲਜੀਤ ਦੁਸਾਂਝ ਸਰਦਾਰ ਜੀ 2 Diljit Dosanjh Sardaar Ji 2