FacebookTwitterg+Mail

ਪੰਜਾਬੀ ਸਿਨੇਮਾ ਦੇ ਧਾਕੜ ਅਭਿਨੇਤਾ ਸਰਦਾਰ ਸੋਹੀ ਨੇ ਅਦਾਕਾਰੀ ਨਾਲ ਬਣਾਈ ਵੱਖਰੀ ਪਛਾਣ

sardar sohi
21 November, 2017 03:40:44 PM

ਜਲੰਧਰ (ਬਿਊਰੋ)— ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸਿਨੇਮਾ 'ਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਤੇ ਮਿਲਾਪੜੇ ਸੁਭਾਅ ਵਾਲੇ ਅਭਿਨੇਤਾ ਸਰਦਾਰ ਸੋਹੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਪਿਤਾ ਡਾ: ਸ਼ਿਵਦੇਵ ਸਿੰਘ ਤੇ ਮਾਤਾ ਸਰੂਪ ਕੌਰ ਦਾ ਜਾਇਆ ਸਰਦਾਰ ਸੋਹੀ ਜਿਨ੍ਹਾਂ ਦਾ ਅਸਲੀ ਨਾਂ ਪਰਮਜੀਤ ਸਿੰਘ ਹੈ।

Punjabi Bollywood Tadka

ਉਨ੍ਹਾਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਹਰਪਾਲ ਟਿਵਾਣਾ ਰਾਹੀਂ ਥੀਏਟਰ ਨਾਲ ਸ਼ੁਰੂ ਕੀਤੀ। ਉਨ੍ਹਾਂ ਦੇ ਗੁਰੂ ਭਾਈ ਰਹੇ ਰਾਜ ਬੱਬਰ ਤੇ ਓਮਪੂਰੀ ਨਾਲ ਫਿਲਮ 'ਲੌਂਗ ਦਾ ਲਿਸ਼ਕਾਰਾ' (1986) ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਣ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਕਈ ਮਸ਼ਹੂਰ ਪੰਜਾਬੀ ਫਿਲਮਾਂ ਕੰਮ ਕਰਨਾ ਸ਼ੁਰੂ ਕੀਤਾ।

Punjabi Bollywood Tadka
ਪਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਸਰਦਾਰ ਸੋਹੀ ਨੇ ਵੱਖਰੀ ਪਛਾਣ ਬਣਾ ਲਈ ਹੈ। ਆਪਣੇ ਫਿਲਮੀ ਕਰੀਅਰ ਦੌਰਾਨ ਉਨ੍ਹਾਂ ਪਾਲੀਵੁੱਡ ਦੀਆਂ ਸੁਪਰਹਿੱਟ ਫਿਲਮਾਂ 'ਕੈਰੀ ਆਨ ਜੱਟਾ', 'ਜੱਟ ਜੇਮਸ ਬਾਂਡ', 'ਅੰਗ੍ਰੇਜ', 'ਅਰਦਾਸ', 'ਸਰਦਾਰ ਸਾਬ੍ਹ', 'ਮੰਜ਼ੇ ਬਿਸਤਰੇ', 'ਖੇਡ ਤਕਦੀਰਾਂ ਦੇ', 'ਬਾਗੀ', 'ਮਿੱਟੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਆਪਣੇ ਫਿਲਮੀ ਕਰੀਅਰ ਦੌਰਾਨ ਇਹ ਕਰੀਬ 44 ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka

ਇਸ ਤੋਂ ਇਲਾਵਾ ਉਹ ਜਲਦ ਹੀ ਪਾਲੀਵੁੱਡ ਗਾਇਕ ਤੇ ਅਭਿਨੇਤਾ ਐਮੀ ਵਿਰਕ ਦੀ ਆਉਣ ਵਾਲੀ ਫਿਲਮ 'ਸਤਿ ਸ੍ਰੀ ਅਕਾਲ ਇੰਗਲੈਂਡ' 'ਚ ਨਜ਼ਰ ਆਉਣਗੇ।

Punjabi Bollywood Tadka


Tags: Sardar Sohi Long Da Lishkara Carry On Jatta Birthday Acting Pollywood Actor