FacebookTwitterg+Mail

ਸਰਦਾਰ ਸੋਹੀ ਤੇ ਗੁਰਪ੍ਰੀਤ ਘੁੱਗੀ ਦੀ ਲੜਾਈ 'ਚ ਆਇਆ ਨਵਾਂ ਮੋੜ, ਵੀਡੀਓ ਵਾਇਰਲ

sardar sohi and gurpreet ghuggi
31 January, 2019 01:14:13 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਐਕਟਰ ਸਰਦਾਰ ਸੋਹੀ ਅਤੇ ਗੁਰਪ੍ਰੀਤ ਘੁੱਗੀ ਵਿਚਾਲੇ ਕੁਝ ਦਿਨ ਪਹਿਲਾ ਛੋਟਾ ਜਿਹਾ ਝਗੜਾ ਹੋਇਆ ਸੀ, ਜਿਸ 'ਚ ਹੁਣ ਨਵਾਂ ਮੋੜ ਆ ਗਿਆ ਹੈ। ਹੁਣ ਦੋਵਾਂ ਵਿਚਕਾਰ ਸੁਲਹਾ ਹੋ ਚੁੱਕੀ ਹੈ ਅਤੇ ਦੋਵਾਂ ਦਰਮਿਆਨ ਹੋਈ ਲੜਾਈ 'ਤੇ ਹੁਣ ਫੁਲ ਸਟਾਪ ਲੱਗ ਗਿਆ ਹੈ। ਦਰਅਸਲ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੋਵੇਂ ਕਲਾਕਾਰ ਇੱਕਠੇ ਚਾਹ ਦਾ ਅਨੰਦ ਲੈ ਰਹੇ ਹਨ ਅਤੇ ਗਿੱਪੀ ਗਰੇਵਾਲ ਦੋਵਾਂ ਦੀ ਸੁਲਹਾ ਕਰਵਾਉਣ 'ਚ ਵਿਚੋਲਗੀ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਗਿੱਪੀ ਗਰੇਵਾਲ ਆਖ ਰਹੇ ਹਨ ਦੋਵਾਂ 'ਚ ਹੁਣ ਕੋਈ ਲੜਾਈ ਨਹੀਂ ਰਹੀ ਅਤੇ ਦੋਵਾਂ ਨੇ ਜੱਫੀ ਪਾ ਕੇ ਇਸ ਲੜਾਈ ਨੂੰ ਖਤਮ ਕਰ ਦਿੱਤਾ ਹੈ।
 

 
 
 
 
 
 
 
 
 
 
 
 
 
 

Lao ji Samjota ho gaya...👌👌👌 @ghuggigurpreet @officialsardarsohi #gippygrewal

A post shared by Gippy Grewal (@gippygrewal) on Jan 29, 2019 at 7:49pm PST

ਦਰਅਸਲ ਦੋਨਾਂ ਦਰਮਿਆਨ ਡਾਈਲਾਗਸ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਸੀ। ਸਰਦਾਰ ਸੋਹੀ ਨਾਲ ਗੁਰਪ੍ਰੀਤ ਘੁੱਗੀ ਖਹਿ ਗਏ ਹਨ ਅਤੇ ਉਨ੍ਹਾਂ ਨੂੰ ਆਖ ਰਹੇ ਹਨ ਕਿ ਤੁਸੀਂ ਸੀਨੀਅਰ ਐਕਟਰ ਹੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੈੱਟ 'ਤੇ ਇਸ ਤਰ੍ਹਾਂ ਦਾ ਬਿਹੇਵ ਕਰੋ। ਇਸ ਦੌਰਾਨ ਗਿੱਪੀ ਗਰੇਵਾਲ ਪੁੱਛਦੇ ਨੇ ਕਿ ਕੀ ਹੋਇਆ ਸੋਹੀ ਸਾਹਿਬ। ਇਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਦੱਸ ਦੇ ਨੇ ਕਿ ਸੋਹੀ ਸਾਹਿਬ ਦਾ ਸੈੱਟ 'ਤੇ ਰਵੱਈਆ ਠੀਕ ਨਹੀਂ ਹੈ।

 

 


Tags: Sardar Sohi Gurpreet Ghuggi Gippy Grewal Fight Instagram Video Punjabi Celebrity

Edited By

Sunita

Sunita is News Editor at Jagbani.