ਸ਼ੇਰਪੁਰ (ਅਨੀਸ਼)- ਪੰਜਾਬੀ ਗਾਇਕ ਸਰਦੂਲ ਸਿੰਕਦਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਦੇ ਹਜ਼ਾਰਾ ਕਲਾਕਾਰ ਰੋਜ਼ੀ-ਰੋਟੀ ਤੋਂ ਮੁਥਾਜ ਹੋ ਗਏ ਹਨ। ਇਸ ਲਈ ਸਰਕਾਰ ਨੂੰ ਉਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ । ਉਨਾਂ ਕਿਹਾ ਕਿ ਮਹਾਮਾਰੀ ਕਾਰਨ ਹਜ਼ਾਰਾ ਕਲਾਕਾਰਾਂ ਦਾ ਕੰਮ ਠੱਪ ਹੋ ਗਿਆ ਹੈ ਅਤੇ ਇਕ ਕਲਾਕਾਰ ਦੇ ਨਾਲ 30-35 ਲੋਕਾਂ ਦੀ ਰੋਜ਼ੀ-ਰੋਟੀ ਚੱਲਦੀ ਹੈ ।
ਸਰਦੂਲ ਸਿੰਕਦਰ ਨੇ ਕਿਹਾ ਕਿ ਉਹ ਸਰਕਾਰ ਤੋਂ ਕੋਈ ਮਾਲੀ ਸਹਾਇਤਾ ਜਾਂ ਰਾਸ਼ਨ ਨਹੀ ਮੰਗਦੇ, ਉਨਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਜਾਗਰਣ, ਜਾਂ ਹੋਰ ਪ੍ਰੋਗਰਾਮ ਲਈ ਨਿਯਮ ਤੈਅ ਕਰਕੇ ਕਲਾਕਾਰ ਨੂੰ ਪ੍ਰੋਗਰਾਮ ਲਗਾਉਣ ਦੀ ਖੁੱਲ ਦੇਣੀ ਚਾਹੀਦੀ ਹੈ ਕਿਉਕਿ ਕਲਾਕਾਰ ਦਾ ਪ੍ਰੋਗਰਾਮ ਨਾ ਹੋਣ ਕਰਕੇ ਟੈਂਟ ਵਾਲੇ, ਸਾਊਂਡ ਵਾਲੇ, ਭਵਨ ਵਾਲੇ, ਲਾਈਟ ਵਾਲੇ ਵੀ ਪ੍ਰਭਾਵਿਤ ਹੋ ਰਹੇ ਹਨ । ਉਨ੍ਹਾਂ ਆਸ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਜ਼ਰੂਰ ਇਸ ਵੱਲ ਧਿਆਨ ਦੇਣਗੇ । ਇਸ ਮੋਕੇ ਉਨਾਂ ਨਾਲ ਮੈਨੇਜਰ ਕੁਮਾਰ ਜੀਵਨ ਵੀ ਮੋਜ਼ੂਦ ਸਨ ।