FacebookTwitterg+Mail

ਕੁਝ ਹੀ ਘੰਟਿਆਂ 'ਚ ਯੂਟਿਊਬ 'ਤੇ ਛਾਇਆ 'ਸਾਬ੍ਹ ਬਹਾਦਰ' ਦਾ ਗੀਤ 'ਸਰਗੀ' (ਵੀਡੀਓ)

10 May, 2017 04:48:50 PM
ਜਲੰਧਰ— 9 ਮਈ ਨੂੰ ਸ਼ਾਮ 6 ਵਜੇ ਰਿਲੀਜ਼ ਹੋਏ 'ਸਾਬ੍ਹ ਬਹਾਦਰ' ਫਿਲਮ ਦੇ ਪਹਿਲੇ ਗੀਤ 'ਸਰਗੀ' ਨੂੰ ਯੂਟਿਊਬ 'ਤੇ ਕੁਝ ਹੀ ਘੰਟਿਆਂ 'ਚ 8 ਲੱਖ ਤੋ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਰਿਲੀਜ਼ ਹੋਇਆਂ ਅਜੇ 24 ਘੰਟੇ ਨਹੀਂ ਹੋਏ ਹਨ। 'ਸਰਗੀ' ਗੀਤ ਐਮੀ ਵਿਰਕ ਨੇ ਗਾਇਆ ਹੈ, ਜਦਕਿ ਇਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ ਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।
ਗੀਤ 'ਚ ਐਮੀ ਵਿਰਕ ਦੀ ਨਿਮਰਤ ਖਹਿਰਾ ਨਾਲ ਰੋਮਾਂਟਿਕ ਕੈਮਿਸਟਰੀ ਨਜ਼ਰ ਆ ਰਹੀ ਹੈ। ਫਿਲਮ ਵਾਈਟ ਹਿੱਲ ਸਟੂਡੀਓਜ਼ ਤੇ ਜ਼ੀ ਸਟੂਡੀਓਜ਼ ਦੇ ਬੈਨਰ ਹੇਠ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਨੇ ਕੀਤਾ ਹੈ। 'ਸਾਬ੍ਹ ਬਹਾਦਰ' 'ਚ ਐਮੀ ਵਿਰਕ, ਨਿਮਰਤ ਖਹਿਰਾ, ਜਸਵਿੰਦਰ ਭੱਲਾ, ਪ੍ਰੀਤ ਕਮਲ, ਰਾਣਾ ਰਣਬੀਰ, ਸੀਮਾ ਕੌਸ਼ਲ ਤੇ ਹੋਬੀ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

Tags: Saab Bahadar Sargi Ammy Virk Nimrat Khaira ਸਾਬ੍ਹ ਬਹਾਦਰ ਸਰਗੀ ਐਮੀ ਵਿਰਕ ਨਿਮਰਤ ਖਹਿਰਾ