FacebookTwitterg+Mail

'ਧੰਨ ਕੌਰ' ਦੀ ਹੌਟ ਲੁੱਕ ਨੇ ਇੰਟਰਨੈੱਟ 'ਤੇ ਛੇੜੇ ਨਵੇਂ ਚਰਚੇ

sargun mehta
22 December, 2018 11:11:05 AM

ਜਲੰਧਰ (ਬਿਊਰੋ) : 'ਅੰਗਰੇਜ਼', 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਵਰਗੀਆਂ ਫਿਲਮਾਂ ਨਾਲ ਸਰਗੁਣ ਮਹਿਤਾ ਨੇ ਪਾਲੀਵੁੱਡ ਫਿਲਮ ਇੰਡਸਟਰੀ 'ਚ ਖਾਸ ਜਗ੍ਹਾ ਬਣਾਈ ਹੈ। ਸਰਗੁਣ ਮਹਿਤਾ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ।

Punjabi Bollywood Tadka

ਇਕ ਵਾਰ ਫਿਰ ਤੋਂ ਸਰਗੁਣ ਦੇ ਚਰਚੇ ਹਰ ਪਾਸੇ ਹੋਣ ਲੱਗੇ ਹਨ। ਦਰਅਸਲ ਸਰਗੁਣ ਮਹਿਤਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਹ ਕਾਫੀ ਲਾਈਮਲਾਈਟ 'ਚ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

Punjabi Bollywood Tadka
ਦੱਸ ਦੇਈਏ ਕਿ ਸਰਗੁਣ ਮਹਿਤਾ ਨੇ ਵਿਦਿਆਰਥੀ ਜੀਵਨ ਦੌਰਾਨ ਹੀ ਅਦਾਕਾਰੀ ਨੂੰ ਪੇਸ਼ੇ ਵਜੋਂ ਅਪਣਾਉਣ ਦਾ ਨਿਸ਼ਚਾ ਕਰ ਲਿਆ ਸੀ। ਸਰਗੁਣ ਮਹਿਤਾ ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮੇ ਨੂੰ ਸਰਗੁਣ ਮਹਿਤਾ ਵਰਗੀ ਹੀਰੋਇਨ ਮਿਲੀ ਹੈ।

Punjabi Bollywood Tadka

ਉਹ ਆਪਣੀ ਦੇਖਣੀ-ਪਾਖਣੀ, ਕੱਦ-ਕਾਠ, ਨੱਚਣ, ਡਾਇਲਾਗ ਡਿਲਿਵਰੀ ਨਾਲ ਹਰੇਕ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।

Punjabi Bollywood Tadka

ਸਾਲ 2009 'ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ '12/24 ਕਰੋਲ ਬਾਗ' ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਦੀ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ 'ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ', 'ਫੁੱਲਵਾ' ਅਤੇ 'ਬਾਲਿਕਾ ਵਧੂ' ਵਰਗੇ ਲੜੀਵਾਰਾਂ ਨਾਲ ਬਣੀ।

Punjabi Bollywood Tadka
ਪੰਜਾਬੀ ਫਿਲਮ 'ਅੰਗਰੇਜ਼' 'ਚ ਜਦੋਂ ਉਹ ਸਕ੍ਰੀਨ 'ਤੇ ਪਹਿਲੇ ਹੀ ਦ੍ਰਿਸ਼ 'ਚ 'ਮੈਂ ਧੰਨ ਕੌਰ ਹਾਂ' ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੀ ਹੈ ਤਾਂ ਉਹ ਸੱਚਮੁਚ 'ਅੰਗਰੇਜ਼' ਫਿਲਮ ਦੀ ਧੰਨ ਕੌਰ ਹੋ ਨਿਬੜਦੀ ਹੈ।

Punjabi Bollywood Tadka

ਸਾਲ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ 'ਲਵ ਪੰਜਾਬ' ਫਿਲਮ 'ਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਸਰਗੁਣ ਮਹਿਤਾ ਟੀ. ਵੀ. ਤੇ ਮਾਡਲਿੰਗ ਦੀ ਦੁਨੀਆ 'ਚ ਵੀ ਕੰਮ ਕਰ ਚੁੱਕੀ ਹੈ। ਅਦਾਕਾਰੀ ਦੀ ਜ਼ਿੰਦਗੀ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਉਸ ਨੂੰ ਪੰਜਾਬੀ ਫਿਲਮ 'ਅੰਗਰੇਜ਼' 'ਚ ਕੰਮ ਕਰਨ ਦਾ ਮੌਕਾ ਮਿਲਿਆ।

Punjabi Bollywood Tadka

ਇਸ ਫਿਲਮ ਦੀ ਸਫਲਤਾ ਨੇ ਸਰਗੁਣ ਲਈ ਪੰਜਾਬੀ ਸਿਨੇਮਾ 'ਚ ਨਵੇਂ ਰਾਹ ਖੋਲ੍ਹ ਦਿੱਤੇ। ਇਸ ਤੋਂ ਬਾਅਦ ਸਰਗੁਣ ਨੇ 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਪੰਜਾਬੀ ਫਿਲਮਸਾਜ਼ੀ 'ਚ ਪੱਕੇ ਪੈਰੀਂ ਕਰ ਦਿੱਤਾ।

Punjabi Bollywood Tadka

Punjabi Bollywood Tadka

 

 


Tags: Sargun Mehta Photoshot Instagram Angrej Dhann Kaur Love Punjab Jindua Saggi Lahoriye Apno Ke Liye Geeta Ka Dharmayudh

Edited By

Sunita

Sunita is News Editor at Jagbani.