FacebookTwitterg+Mail

ਸਰਗੁਣ ਮਹਿਤਾ ਨੇ ਟੀ. ਵੀ. ਦੀ ਦੁਨੀਆ ਤੋਂ ਫਿਲਮਾਂ 'ਚ ਇਸ ਲਈ ਕੀਤੀ ਐਂਟਰੀ, ਸਾਂਝੇ ਕੀਤੇ ਜ਼ਿੰਦਗੀ ਦੇ ਰਾਜ਼

    1/10
16 March, 2017 04:17:42 PM
ਚੰਡੀਗੜ੍ਹ— ਬੁੱਧਵਾਰ ਨੂੰ ਅਭਿਨੇਤਰੀ ਸਰਗੁਣ ਮਹਿਤਾ ਸ਼ਹਿਰ 'ਚ 'ਚੰਡੀਗੜ੍ਹ ਮੈਰਾਥਨ ਸੀਜ਼ਨ 5' ਦੇ ਲਾਂਚ ਲਈ ਆਈ। ਇਥੇ ਗੱਲਬਾਤ ਦੌਰਾਨ ਉਸ ਨੇ ਟੀ. ਵੀ. ਤੋਂ ਨਿਕਲ ਕੇ ਪੰਜਾਬੀ ਫਿਲਮਾਂ ਨਾਲ ਜੁੜਨ, ਆਪਣੇ ਤਜਰਬੇ ਤੇ ਫਿਟਨੈੱਸ 'ਤੇ ਗੱਲਬਾਤ ਕੀਤੀ। ਸਰਗੁਣ ਨੇ ਕਿਹਾ, 'ਇਨਸਾਨ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ। ਇਕ ਅਭਿਨੇਤਾ ਦੇ ਤੌਰ 'ਤੇ ਮੈਂ ਇਸ ਨੂੰ ਸਿੱਖਣ ਦੇ ਪ੍ਰੋਸੈੱਸ 'ਚ ਯਕੀਨ ਰੱਖਦੀ ਹਾਂ। ਮੈਂ ਕਾਫੀ ਸ਼ੋਅ ਟੀ. ਵੀ. 'ਤੇ ਕੀਤੇ ਹਨ।'
ਸਰਗੁਣ ਨੇ ਕਿਹਾ, 'ਮੈਂ ਕਾਫੀ ਸ਼ੋਅ ਟੀ. ਵੀ. 'ਤੇ ਕੀਤੇ ਹਨ। ਕਈ ਵਾਰ ਜਦੋਂ ਲੋਕ ਮਿਲਦੇ ਹਨ ਤਾਂ ਉਨ੍ਹਾਂ ਨੂੰ ਫੁਲਵਾ, ਬੁਲਬੁਲ ਦੇ ਕਿਰਦਾਰ ਦਾ ਪਤਾ ਹੁੰਦਾ ਹੈ। ਉਹ ਮੇਰਾ ਟੀ. ਵੀ. ਵਾਲਾ ਨਾਂ ਹੀ ਜਾਣਦੇ ਹਨ। ਉਥੇ ਫਿਲਮਾਂ 'ਚ ਕੰਮ ਦੀ ਵਜ੍ਹਾ ਕਾਰਨ ਪਛਾਣ ਹੁੰਦੀ ਹੈ। ਇਹ ਪਛਾਣ ਬਣਾਉਣ ਲਈ ਮੈਂ ਵੱਡੇ ਪਰਦੇ ਨਾਲ ਜੁੜੀ। ਮੈਂ ਟੀ. ਵੀ. ਕਰਕੇ ਕਾਫੀ ਖੁਸ਼ ਸੀ। ਮੈਨੂੰ ਚੰਗੀ ਕਮਾਈ ਹੋ ਜਾਂਦੀ ਸੀ ਪਰ ਮੈਨੂੰ ਉਸ ਤੋਂ ਕਿਤੇ ਅੱਗੇ ਜਾਣਾ ਸੀ। ਇਹ ਉਦੋਂ ਸੰਭਵ ਸੀ, ਜਦੋਂ ਮੈਂ ਕੁਝ ਅਲੱਗ ਸੋਚਦੀ। ਆਪਣਾ ਦਾਇਰਾ ਵਧਾਉਂਦੀ। ਮੈਂ ਚਾਹੁੰਦੀ ਸੀ ਕਿ ਲੋਕ ਮੈਨੂੰ ਮੇਰੇ ਕੰਮ ਦੀ ਬਦੌਲਤ ਪਛਾਣੇ।'
ਸਰਗੁਣ ਦੱਸਦੀ ਹੈ, 'ਫਿਟ ਰਹਿਣਾ ਚੰਗੀ ਗੱਲ ਹੈ। ਮੈਨੂੰ ਫਿਟ ਰਹਿਣਾ ਬਹੁਤ ਪਸੰਦ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਟਰੈੱਡਮਿਲ 'ਤੇ ਘੰਟਿਆਂ ਤਕ ਦੌੜਦੀ ਰਹਿੰਦੀ ਹਾਂ ਜਾਂ ਫਿਰ ਪਾਗਲਾਂ ਵਾਂਗ ਵਰਕਆਊਟ ਕਰਦੀ ਰਹਾਂ। ਜਿਮ ਜਾਣਾ ਇਕ ਅਜਿਹੀ ਐਕਸਰਸਾਈਜ਼ ਹੈ, ਜਿਸ ਨੂੰ ਮੈਂ ਕਦੇ ਮਿਸ ਨਹੀਂ ਕਰਦੀ ਹਾਂ। ਰਹੀ ਖਾਣ-ਪੀਣ ਦੀ ਗੱਲ ਤਾਂ ਮੈਂ ਇਕ ਸਖਤ ਡਾਈਟ ਫਾਲੋਅ ਨਹੀਂ ਕਰਦੀ। ਮੇਰਾ ਜੋ ਵੀ ਕੁਝ ਮਨ ਕਰਦਾ ਹੈ ਉਹੀ ਖਾਂਦੀ ਹਾਂ। ਭਾਵੇਂ ਬਟਰ ਚਿਕਨ ਹੋਵੇ ਜਾਂ ਫਿਰ ਗੁਲਾਬ ਜਾਮੁਨ।'

Tags: Sargun Mehta Jindua Jimmy Shergill Neeru Bajwa ਸਰਗੁਣ ਮਹਿਤਾ ਫਿਟਨੈੱਸ