FacebookTwitterg+Mail

ਅਜਿਹੇ ਕੰਮ ਕਰਕੇ ਸਕੂਨ ਮਿਲਦਾ ਹੈ, ਜਿਸ ਨੂੰ ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਾਂ : ਸਰਗੁਣ ਮਹਿਤਾ

sargun mehta
06 September, 2017 01:31:58 PM

ਜਲੰਧਰ— ਬੜੇ ਚਿਰਾਂ ਮਗਰੋਂ ਪੰਜਾਬੀ ਸਿਨੇਮੇ ਨੂੰ ਸਰਗੁਣ ਮਹਿਤਾ ਵਰਗੀ ਕੋਈ ਹੀਰੋਇਨ ਮਿਲੀ ਹੈ। ਉਹ ਆਪਣੀ ਦੇਖਣੀ-ਪਾਖਣੀ, ਕੱਦ-ਕਾਠ, ਨੱਚਣ, ਡਾਇਲਾਗ ਡਿਲਿਵਰੀ ਨਾਲ ਹਰੇਕ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਪੰਜਾਬੀ ਫਿਲਮ 'ਅੰਗਰੇਜ਼' 'ਚ ਜਦੋਂ ਉਹ ਸਕ੍ਰੀਨ 'ਤੇ ਪਹਿਲੇ ਹੀ ਦ੍ਰਿਸ਼ 'ਚ 'ਮੈਂ ਧੰਨ ਕੌਰ ਹਾਂ' ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੀ ਹੈ ਤਾਂ ਉਹ ਸੱਚਮੁਚ 'ਅੰਗਰੇਜ' ਫਿਲਮ ਦੀ ਧੰਨ ਕੌਰ ਹੋ ਨਿਬੜਦੀ ਹੈ।

Punjabi Bollywood Tadka

ਸਾਲ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ 'ਲਵ ਪੰਜਾਬ' ਵਿਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ। ਸਰਗੁਣ ਇਕ ਸਮਰੱਥ ਅਭਿਨੇਤਰੀ ਹੈ।

Punjabi Bollywood Tadka
ਸਰਗੁਣ ਮਹਿਤਾ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਕੁਝ ਨਾ ਕੁਝ ਸਿੱਖਦੀ ਹੈ। ਮਿਹਨਤ ਕਰਨਾ ਉਸ ਨੂੰ ਚੰਗਾ ਲੱਗਦਾ ਹੈ ਤੇ ਉਸ ਦਾ ਫਲ ਉਸ ਨੂੰ ਮਿਲ ਵੀ ਰਿਹਾ ਹੈ। ਵਿਵੇਕ ਓਹਰੀ ਬਾਰੇ ਸਰਗੁਣ ਦਾ ਕਹਿਣਾ ਹੈ ਕਿ ਮੈਂ ਇਕ ਪੰਜਾਬਣ ਹਾਂ ਅਤੇ ਮੈਨੂੰ ਪੰਜਾਬੀ ਫਿਲਮਾਂ ਕਰਕੇ ਸਕੂਨ ਮਿਲਦਾ ਹੈ।

Punjabi Bollywood Tadka

ਉਨ੍ਹਾਂ ਨੇ ਖੁਸ਼ੀ ਭਰੇ ਲਹਿਜ਼ੇ 'ਚ ਕਿਹਾ ਕਿ ਅੱਜ ਦੀਆਂ ਪੰਜਾਬੀ ਫਿਲਮਾਂ 'ਚ ਬਹੁਤ ਨਿਖਾਰ ਆ ਗਿਆ ਹੈ, ਭਾਵੇਂ ਤਕਨੀਕ ਪੱਖੋਂ ਹੋਵੇ ਜਾਂ ਫਿਰ ਵਿਸ਼ੇ ਪੱਖੋਂ।

Punjabi Bollywood Tadka

ਸਵਾਲ ਪੁੱਛਣ 'ਤੇ ਕੀ ਤੁਸੀਂ ਐਂਕਰਿੰਗ ਵੀ ਕਰਦੇ ਹੋ ਤੇ ਟੀ. ਵੀ. ਸੀਰੀਅਲ ਵੀ ਕੀਤੇ ਹਨ, ਵਧੇਰੇ ਮਜ਼ਾ ਕੀ ਕਰਕੇ ਆਉਂਦਾ ਹੈ, ਦੇ ਜਵਾਬ 'ਚ ਉਸ ਦਾ ਕਹਿਣਾ ਹੈ ਕਿ ਮੈਨੂੰ ਉਹ ਕੰਮ ਕਰਕੇ ਸਕੂਨ ਮਿਲਦਾ ਹੈ, ਜਿਸ ਨੂੰ ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਾਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood and TV CelebritySargun MehtaHappy Birthday Angrejਸਰਗੁਣ ਮਹਿਤਾਜਨਮਦਿਨ