ਜਲੰਧਰ (ਬਿਊਰੋ)— ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਹੌਟ ਤੇ ਗਲੈਮਰਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਸਰਗੁਣ ਬੇਹੱਦ ਹੌਟ ਤੇ ਗਲੈਮਰਸ ਲੱਗ ਰਹੀ ਹੈ। ਦੱਸ ਦੇਈਏ ਕਿ ਸਰਗੁਣ ਮੌਰੀਸ਼ਸ 'ਚ ਪਤੀ ਨਾਲ ਛੁੱਟੀਆਂ ਮਨਾ ਰਹੀ ਹੈ।
ਦੱਸ ਦੇਈਏ ਕਿ ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮਾ ਨੂੰ ਸਰਗੁਣ ਮਹਿਤਾ ਵਰਗੀ ਹੀਰੋਇਨ ਮਿਲੀ ਹੈ।
ਪੰਜਾਬੀ ਫਿਲਮ 'ਅੰਗਰੇਜ਼' 'ਚ ਆਪਣੇ 'ਧੰਨ ਕੌਰ' ਵਾਲੇ ਕਿਰਦਾਰ ਨਾਲ ਸਰਗੁਣ ਲੋਕਾਂ ਵਿਚਕਾਰ ਖੂਬ ਪ੍ਰਸ਼ੰਸਾ ਖੱਟ ਚੁੱਕੀ ਹੈ।
ਇਸ ਤੋਂ ਇਲਾਵਾ ਉਹ ਹੁਣ ਤੱਕ 'ਲਵ ਪੰਜਾਬ', 'ਜਿੰਦੂਆ', 'ਲਹੌਰੀਏ', 'ਕਿਸਮਤ' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਦਾ ਲੋਹਾ ਮਨਵਾ ਚੁੱਕੀ ਹੈ।