FacebookTwitterg+Mail

ਸਰਗੁਣ ਮਹਿਤਾ ਦੇ ਗਰਭਵਤੀ ਹੋਣ ਦਾ ਕੱਲ੍ਹ ਹੋਵੇਗਾ ਖੁਲਾਸਾ!

sargun mehta
09 November, 2018 11:09:16 AM

ਮੁੰਬਈ (ਬਿਊਰੋ)— ਪਾਲੀਵੁੱਡ ਅਦਾਕਾਰਾ ਸਰਗੁਣ ਮਹਿਲਾ ਦੇ ਪਤੀ ਰਵੀ ਦੁਬੇ ਅੱਜਕਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਹਾਲ ਹੀ 'ਚ ਟੀ. ਵੀ. ਦੇ ਲੋਕਪ੍ਰਿਯ ਅਦਾਕਾਰ ਰਵੀ ਦੁਬੇ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨਾਲ ਉਹ ਸੁਰਖੀਆਂ 'ਚ ਛਾਏ ਹੋਏ ਹਨ। ਦੀਵਾਲੀ ਦੇ ਜਸ਼ਨ ਦੌਰਾਨ ਰਵੀ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਕੁਝ ਅਜਿਹਾ ਪੋਸਟ ਕੀਤਾ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਰਵੀ ਨੇ ਇਸ ਪੋਸਟ ਰਾਹੀਂ ਇਹ ਖੁਲਾਸਾ ਕੀਤਾ ਕਿ ਉਹ ਪਿਛਲੇ 5 ਮਹੀਨਿਆਂ 'ਤੋਂ ਕੁਝ ਲੁਕਾ ਰਹੇ ਹਨ। ਰਵੀ ਦੀ ਇਸ ਪੋਸਟ ਦੇ ਤੁਰੰਤ ਬਾਅਦ ਲੋਕਾਂ ਨੇ ਇਹ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਕਿਤੇ ਰਵੀ ਆਪਣੀ ਪਤਨੀ ਸਰਗੁਣ ਦੀ ਗਰਭਅਵਸਥਾ ਦੀ ਗੁੱਡ ਨਿਊਜ਼ ਦੇਣ ਵਾਲੇ ਹਨ ਪਰ ਜਦੋਂ ਇਕ ਇੰਟਰਵਿਊ 'ਚ ਰਵੀ ਤੋਂ ਸਰਗੁਣ ਦੀ ਗਰਭਅਵਸਥਾ ਦੀ ਖਬਰ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਅਜਿਹੀਆਂ ਖਬਰਾਂ ਨੂੰ ਅਫਵਾਹ ਦੱਸਿਆ।

Punjabi Bollywood Tadka

ਰਵੀ ਨੇ ਅੱਗੇ ਕਿਹਾ, ''ਮੈਂ ਸੱਚੀ 'ਚ ਉਸ ਸਥਿਤੀ 'ਚ ਨਹੀਂ ਹਾਂ (ਗਰਭਅਵਸਥਾ 'ਤੇ ਟਿੱਪਣੀ ਕਰਨ ਲਈ)। ਇਸ 10 ਤਾਰੀਖ ਨੂੰ ਮੈਂ ਖੁਲਾਸਾ ਕਰਾਂਗਾ। ਇਹ ਬੇਹੱਦ ਹੀ ਵਿਅਕਤੀਗਤ ਮਾਮਲਾ ਹੈ।'' ਜਦੋਂ ਰਵੀ ਤੋਂ ਪੁੱਛਿਆ ਗਿਆ ਕਿ ਕੀ ਇਹ ਖੁਲਾਸਾ ਸਰਗੁਣ ਦੀ ਗਰਭਅਵਸਥਾ ਨਾਲ ਜੁੜਿਆ ਹੋਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ। ਲੋਕ ਜੋ ਸੋਚ ਰਹੇ ਹਨ, ਉਹ ਸੱਚ ਨਹੀਂ ਹੈ। ਭਾਵ ਹੁਣ 10 ਨਵੰਬਰ ਤੱਕ ਇੰਤਜ਼ਾਰ ਕਰਨਾ ਹੋਵੇਗਾ ਤਾਂ ਕਿ ਇਹ ਪਤਾ ਚੱਲ ਸਕੇ ਕਿ ਆਖਿਰ ਰਵੀ ਕਿਸ ਬਾਰੇ ਗੱਲ ਕਰਨ ਵਾਲੇ ਹਨ।


Tags: Ravi DubeySargun MehtaPregnancySocial MediaPostViralTv Actor

About The Author

Chanda

Chanda is content editor at Punjab Kesari