FacebookTwitterg+Mail

ਅਪਾਰਸ਼ਕਤੀ ਖੁਰਾਣਾ ਦੇ ਡੈਬਿਊ ਟਰੈਕ 'ਚ ਨਜ਼ਰ ਆਵੇਗੀ ਸਰਗੁਣ ਮਹਿਤਾ

sargun mehta and aparshakti khurana
28 May, 2019 02:31:19 PM

ਜਲੰਧਰ (ਬਿਊਰੋ) : ਵੱਖ-ਵੱਖ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਸ਼ੌਹਰਤ ਹਾਸਲ ਕਰਨ ਵਾਲੀ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਹਰ ਪਾਸੇ ਛਾਈ ਹੋਈ ਹੈ। ਹਰ ਪਾਸੇ ਚਰਚੇ ਹੋਣ ਦਾ ਕਾਰਨ ਕੁਝ ਦਿਨ ਪਹਿਲਾਂ ਉਸ ਦੀ ਤੇ ਗਿੱਪੀ ਗਰੇਵਾਲ ਦੀ ਰਿਲੀਜ਼ ਹੋਈ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਵੀ ਹੈ। ਇਸ ਤੋਂ ਇਲਾਵਾ ਉਸ ਦਾ ਗੀਤ 'ਚ ਮਾਡਲਿੰਗ ਵਜੋਂ ਆਉਣਾ। ਜੀ ਹਾਂ, ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ, ਸਰਗੁਣ ਮਹਿਤਾ ਬਹੁਤ ਜਲਦ ਬਾਲੀਵੁੱਡ ਅਦਾਕਾਰ ਤੇ ਰੇਡੀਓ ਜੋਕੀ ਰਹਿ ਚੁੱਕੇ ਅਪਾਰਸ਼ਕਤੀ ਖੁਰਾਣਾ ਨਾਲ 'ਕੁੜੀਏ ਨੀ' ਗੀਤ 'ਚ ਨਜ਼ਰ ਆਉਣ ਵਾਲੀ ਹੈ। ਅਪਾਰਸ਼ਕਤੀ ਖੁਰਾਣਾ ਬਤੌਰ ਗਾਇਕ ਆਪਣਾ ਡੈਬਿਊ ਸਿੰਗਲ ਮਿਊਜ਼ਿਕ ਟਰੈਕ 'ਕੁੜੀਏ ਨੀ' ਲੈ ਕੇ ਆ ਰਹੇ ਹਨ।


ਦੱਸਣਯੋਗ ਹੈ ਕਿ ਅਪਾਰਸ਼ਕਤੀ 'ਦੰਗਲ', 'ਇਸਤਰੀ', 'ਰਾਜਮਾ ਚਾਵਲ', 'ਲੁਕਾ ਛੁੱਪੀ' ਵਰਗੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਅਪਾਰਸ਼ਕਤੀ ਖੁਰਾਣਾ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਪਾਰਸ਼ਕਤੀ ਵੀ ਆਪਣੀ ਆਵਾਜ਼ ਦਾ ਜਾਦੂ ਚਲਾ ਪਾਉਣਗੇ ਜਾਂ ਨਹੀਂ, ਜੋ ਦੇਖਣਾ ਕਾਫੀ ਦਿਲਚਸਪ ਹੋਵੇਗਾ। 


Tags: Sargun MehtaAparshakti KhuranaKudiye NiFirst Single SongNeeti Mohan

About The Author

sunita

sunita is content editor at Punjab Kesari