FacebookTwitterg+Mail

'ਚੰਡੀਗੜ੍ਹ ਅੰਬਰਸਰ ਚੰਡੀਗੜ੍ਹ' 'ਚ ਇਕੱਠੇ ਦਿਸਣਗੇ ਗਿੱਪੀ-ਸਰਗੁਣ, ਪਹਿਲੀ ਵਾਰ ਕਰਨਗੇ ਸਕ੍ਰੀਨ ਸ਼ੇਅਰ

sargun mehta and gippy grewal
28 September, 2018 02:45:38 PM

ਜਲੰਧਰ(ਬਿਊਰੋ)— 'ਮੇਲ ਕਰਾਦੇ ਰੱਬਾ', 'ਜੀਹਨੇ ਮੇਰਾ ਦਿਲ ਲੁਟਿਆ', 'ਕੈਰੀ ਆਨ ਜੱਟਾ, 'ਸਿੰਘ ਵਰਸਿਜ਼ ਕੌਰ', 'ਮੰਜੇ ਬਿਸਤਰੇ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਫਿਲਮ ਦਾ ਨਾਂ 'ਚੰਡੀਗੜ੍ਹ ਅੰਬਰਸਰ ਚੰਡੀਗੜ੍ਹ' ਹੈ, ਜਿਸ 'ਚ ਉਨ੍ਹਾਂ ਨਾਲ ਪਹਿਲੀ ਵਾਰ ਸਰਗੁਣ ਮਹਿਤਾ ਦੀ ਜੋੜੀ ਬਣ ਰਹੀ ਹੈ। ਕੁਝ ਦਿਨ ਪਹਿਲਾਂ ਹੀ ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਫਿਲਮ 'ਕਿਸਮਤ' ਰਿਲੀਜ਼ ਹੋਈ ਸੀ, ਜਿਸ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। 

ਦੱਸਣਯੋਗ ਹੈ ਕਿ 'ਚੰਡੀਗੜ੍ਹ ਅੰਬਰਸਰ ਚੰਡੀਗੜ੍ਹ' ਇਕ ਰੋਮਾਂਟਿਕ ਫਿਲਮ ਹੈ। ਗਿੱਪੀ ਦੀ ਪਿਛਲੀ ਫਿਲਮ 'ਮਰ ਗਏ ਓਏ ਲੋਕੋ' ਬਲਾਕਬਸਟਰ ਫਿਲਮ ਸਾਬਿਤ ਹੋਈ ਹੈ। ਗਿੱਪੀ ਗਰੇਵਾਲ ਨੇ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ 'ਮੇਲ ਕਰਾਦੇ ਰੱਬਾ' ਨਾਲ ਸਹਾਇਕ ਕਿਰਦਾਰ ਵਜੋਂ ਕੀਤੀ ਸੀ। ਫਿਲਮ 'ਜਿਹਨੇ ਮੇਰਾ ਦਿਲ ਲੁੱਟਿਆ' 'ਚ ਮੁੱਖ ਕਿਰਦਾਰ ਨਿਭਾਇਆ ਸੀ, ਜੋ ਪੰਜਾਬੀ ਸਿਨਮਾ 'ਚ ਬਹੁਤ ਮਸ਼ਹੂਰ ਹੋਈ ਸੀ।


Tags: Mar Gaye Oye Loko Sargun Mehta Gippy Grewal Started Shooting Punjabi Film Chandigarh Ambarasar Chandigarh Instagram Qismat Ammy Virk

Edited By

Sunita

Sunita is News Editor at Jagbani.