FacebookTwitterg+Mail

ਦੇਖੋ ਕਿਵੇਂ ਪਤੀ ਦੀਆਂ ਤਾਰੀਫਾਂ ਕਰਦੀ ਨਹੀਂ ਥੱਕਦੀ ਸਰਗੁਣ ਮਹਿਤਾ (ਵੀਡੀਓ)

sargun mehta and ravi dubey video viral
14 July, 2019 09:47:30 AM

ਜਲੰਧਰ (ਬਿਊਰੋ) — ਪਾਲੀਵੁੱਡ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦਾ ਇਕ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜਮਾਈ ਰਾਜਾ ਨਾਂ ਦੇ ਇਕ ਸੀਰੀਅਲ 'ਚ ਸਰਗੁਣ ਮਹਿਤਾ ਦੇ ਪਤੀ ਰਵੀ ਦੁਬੇ ਕਿਰਦਾਰ ਨਿਭਾ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ“'ਅਨਕੱਟ, ਅਨਏਡਿਟ ਸਿਰਫ ਇਕ ਟੇਕ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਆਦਮੀ 'ਚ ਕਿੰਨਾ ਹੁਨਰ ਹੈ। ਪਰਫਾਰਮ ਕਰਨਾ, ਲਿਖਣਾ ਉਸ ਕਿਰਦਾਰ 'ਚ ਨਿਚੋੜ ਕੇ ਪੈ ਜਾਣਾ ਇਹ ਜਾਦੂ ਕਰਦਾ ਹੈ।''


ਦੱਸ ਦਈਏ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹੈ। ਸਰਗੁਣ ਇਕ ਤੋਂ ਬਾਅਦ ਇਕ ਹਿੱਟ ਫਿਲਮ ਦੇ ਰਹੀ ਹੈ ਅਤੇ ਉੱਥੇ ਹੀ ਉਨ੍ਹਾਂ ਦੇ ਪਤੀ ਟੀ. ਵੀ. ਇੰਡਸਟਰੀ 'ਚ ਕਈ ਪ੍ਰਸਿੱਧ ਸੀਰੀਅਲ 'ਚ ਕੰਮ ਕਰ ਰਹੇ ਹਨ। ਸਰਗੁਣ ਮਹਿਤਾ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ।

 

ਇਸ ਵੀਡੀਓ ਨੂੰ ਸਾਂਝਾ ਕਰਕੇ ਉਨ੍ਹਾਂ ਨੇ ਆਪਣੇ ਪਤੀ ਦੀ ਤਾਰੀਫ ਕੀਤੀ ਹੈ ਕਿ ਉਨ੍ਹਾਂ ਦੇ ਪਤੀ 'ਚ ਕਿੰਨਾ ਟੈਲੇਂਟ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਰਗੁਣ ਮਹਿਤਾ ਪਤੀ ਨਾਲ ਮਾਲਦੀਵ 'ਚ ਘੁੰਮਣ ਗਈ ਸੀ, ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਸਨ।


Tags: Sargun MehtaRavi DubeyInstagramVideoViralLove PunjabPunjabi Celebrity

Edited By

Sunita

Sunita is News Editor at Jagbani.