FacebookTwitterg+Mail

ਬਿਕਨੀ 'ਚ ਸਰਗੁਣ ਮਹਿਤਾ ਦਾ ਕਹਿਰ, ਵਾਈਨ ਦੀ ਬੋਤਲ ਨਾਲ ਦਿੱਤੇ ਪੋਜ਼

sargun mehta hot pictures viral
30 June, 2019 04:13:42 PM

ਜਲੰਧਰ (ਬਿਊਰੋ) - ਪਾਲੀਵੁੱਡ ਦੀ ਖੂਬਸੂਰਤ ਤੇ ਹਿੱਟ ਅਦਾਕਾਰਾ ਸਰਗੁਣ ਮਹਿਤਾ ਦੀ ਅਦਾਕਾਰੀ ਦਾ ਤਾਂ ਹਰ ਕੋਈ ਦੀਵਾਨਾ ਹੈ। ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿਣ ਵਾਲੀ ਸਰਗੁਣ ਮਹਿਤਾ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।ਹਾਲ ਹੀ 'ਚ ਸਰਗੁਣ ਨੇ ਆਪਣੇ ਇੰਸਟਾਗ੍ਰਾਮ ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ 'ਚ ਸਰਗੁਣ ਆਪਣੇ ਪਤੀ ਰਵੀ ਦੂਬੇ ਨਾਲ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸ ਦਈਏ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਇਨ੍ਹੀ ਦਿਨੀਂ ਸਾਊਥ ਏਸ਼ੀਆ ਦੇ ਮਾਲਦੀਵ 'ਚ ਘੁੰਮ ਰਹੇ ਹਨ ਤੇ ਗਰਮੀਆਂ ਦਾ ਆਨੰਦ ਮਾਣ ਰਹੇ ਹਨ।ਇਸ ਦੌਰਾਨ ਸਰਗੁਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਰਗੁਣ ਕਾਫੀ ਹੌਟ ਨਜ਼ਰ ਆ ਰਹੀ ਹੈ।ਇਨ੍ਹਾਂ ਚੋਂ ਇਕ ਤਸਵੀਰ 'ਚ ਸਰਗੁਣ ਮਹਿਤਾ ਨੇ ਬਿਕਨੀ ਪਹਿਨੀ ਹੋਈ ਹੈ ਅਤੇ ਹੱਥ 'ਚ ਵਾਈਨ ਦੀ ਬੋਤਲ ਨਜ਼ਰ ਆ ਰਹੀ ਹੈ।

Punjabi Bollywood Tadka

ਬਿਕਨੀ 'ਚ ਸਰਗੁਣ ਦਾ ਇਹ ਲੁੱਕ ਦੇਖ ਕੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।ਸਰਗੁਣ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ 'ਚ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਰਿਲੀਜ਼ ਹੋਈ ਸੀ।ਰਵੀ ਦੂਬੇ ਵੀ ਟੀ. ਵੀ. ਸੀਰੀਅਲ ਅਤੇ ਸ਼ੋਅਜ਼ ਦੇ ਸਫਲ ਅਦਾਕਾਰ ਹਨ ।


Tags: Sargun MehtaRavi DubeyPunjabi ActressPollywood UpdateSargun Mehta Hot LookAngrej Movie Actressਸਰਗੁਣ ਮਹਿਤਾ

Edited By

Sunita

Sunita is News Editor at Jagbani.