FacebookTwitterg+Mail

ਬੇਹੱਦ ਆਕਰਸ਼ਿਤ ਹੈ ਸਰਗੁਣ ਮਹਿਤਾ ਦਾ ਇਹ ਅੰਦਾਜ਼, ਦੇਖੋ ਤਸਵੀਰਾਂ

sargun mehta hot pictures viral
28 February, 2020 04:41:23 PM

ਜਲੰਧਰ (ਬਿਊਰੋ) : ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਲਗਾਤਾਰ 3 ਵਾਰ ਪੰਜਾਬੀ ਫਿਲਮਾਂ 'ਚ ਬੈਸਟ ਅਦਾਕਾਰਾ ਦਾ ਐਵਾਰਡ ਹਾਸਲ ਕਰ ਚੁੱਕੀ ਹੈ। ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾਉਣ ਵਾਲੀ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਹਸੀਨ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਅਕਸਰ ਹੀ ਸਰਗੁਣ ਆਪਣੇ ਪਤੀ ਰਵੀ ਦੁਬੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਸ਼ੇਅਰ ਕਰਕੇ ਸੁਰਖੀਆਂ 'ਚ ਆ ਜਾਂਦੀ ਹੈ। ਸਰਗੁਣ ਦੀ ਅਦਾਕਾਰੀ ਨੂੰ ਨਾ ਸਿਰਫ ਦਰਸ਼ਕਾਂ ਵਲੋਂ ਸਗੋਂ ਕਈ ਬਾਲੀਵੁਡ ਸਿਤਰਿਆਂ ਵਲੋਂ ਵੀ ਪਸੰਦ ਕੀਤਾ ਜਾਂਦਾ ਹੈ। ਸਰਗੁਣ ਟਿਕ ਟੋਕ 'ਤੇ ਵੀ ਕਾਫੀ ਫੇਮਸ ਹੈ, ਜਿਸ ਦੀਆਂ ਵੀਡੀਓਜ਼ ਉਹ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਦੱਸਣਯੋਗ ਹੈ ਕਿ 'ਕਿਸਮਤ', 'ਅੰਗਰੇਜ', 'ਲਵ ਪੰਜਾਬ', 'ਲਹੌਰੀਏ' ਅਤੇ 'ਕਾਲਾ ਸ਼ਾਹ ਕਾਲਾ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਸਰਗੁਣ ਮਹਿਤਾ ਦਾ ਚੁੱਲਬੁਲਾ ਅੰਦਾਜ਼ ਹਰ ਵਾਰ ਦਰਸ਼ਕਾਂ ਵਿਚਕਾਰ ਆਕਰਸ਼ਿਤ ਦਾ ਕੇਂਦਰ ਬਣਿਆ ਰਹਿੰਦਾ ਹੈ।

ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਬਣ ਗਿਆ ਹੈ। ਸਰਗੁਣ ਮਹਿਤਾ ਤੇ ਰਵੀ ਦੁਬੇ ਪਹਿਲੀ ਵਾਰ ਜੀ. ਟੀ. ਵੀ. ਦੇ ਸ਼ੋਅ 12/24 ਕਰੋਲ ਬਾਗ 'ਚ ਨਜ਼ਰ ਆਏ ਸਨ। ਇਸ ਸ਼ੋਅ 'ਚ ਰਵੀ ਤੇ ਸਰਗੁਣ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ।

ਇਸ ਸ਼ੋਅ ਤੋਂ ਰਵੀ ਤੇ ਸਰਗੁਣ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਰਵੀ ਦੁਬੇ ਤੇ ਸਰਗੁਣ ਮਹਿਤਾ 'ਨੱਚ ਬੱਲੀਏ 5' 'ਚ ਨਜ਼ਰ ਆਏ ਸਨ। ਦਸੰਬਰ 2013 'ਚ ਸਰਗੁਣ ਤੇ ਰਵੀ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।


Tags: Sargun MehtaInstagramHot PicturesViralPunjabi Celebrity

About The Author

sunita

sunita is content editor at Punjab Kesari