FacebookTwitterg+Mail

ਸਰਗੁਣ ਮਹਿਤਾ ਦੀਆਂ 'ਖੂਬਸੂਰਤ ਅਦਾਵਾਂ' ਨੇ ਇੰਟਰਨੈੱਟ 'ਤੇ ਛੇੜੇ ਨਵੇਂ ਚਰਚੇ

sargun mehta instagram pictures
17 April, 2019 11:48:47 AM

ਜਲੰਧਰ (ਬਿਊਰੋ) : 'ਅੰਗਰੇਜ਼', 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਤੇ 'ਕਿਸਮਤ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਚਰਚਾ 'ਚ ਆਉਣ ਵਾਲੀ ਸਰਗੁਣ ਮਹਿਤਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਇਕ ਵਾਰ ਫਿਰ ਸਰਗੁਣ ਮਹਿਤਾ ਚਰਚਾ 'ਚ ਆ ਗਈ ਹੈ ਪਰ ਚਰਚਾ 'ਚ ਆਉਣ ਦਾ ਕਾਰਨ ਕੋਈ ਫਿਲਮ ਜਾ ਵੀਡੀਓ ਨਹੀਂ ਸਗੋਂ ਉਸ ਦੀਆਂ ਖੂਬਸੂਰਤ ਤਸਵੀਰਾਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਜੀ ਹਾਂ, ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਸਰਗੁਣ ਮਹਿਤਾ ਬਹੁਤ ਹੀ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਸਰਗੁਣ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਵੱਖਰੇ-ਵੱਖਰੇ ਟ੍ਰਡੀਸ਼ਨਲ ਆਊਟਫਿੱਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸ ਦਈਏ ਕਿ ਸਰਗੁਣ ਮਹਿਤਾ ਨੇ ਸਾਲ 2009 'ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ '12/24 ਕਰੋਲ ਬਾਗ' ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਨੂੰ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ 'ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ', 'ਫੁੱਲਵਾ' ਅਤੇ 'ਬਾਲਿਕਾ ਵਧੂ' ਵਰਗੇ ਲੜੀਵਾਰਾਂ ਨਾਲ ਮਿਲੀ ਸੀ।

Punjabi Bollywood Tadka

ਪੰਜਾਬੀ ਫਿਲਮ 'ਅੰਗਰੇਜ਼' 'ਚ ਜਦੋਂ ਉਹ ਸਕ੍ਰੀਨ 'ਤੇ ਪਹਿਲੇ ਹੀ ਦ੍ਰਿਸ਼ 'ਚ 'ਮੈਂ ਧੰਨ ਕੌਰ ਹਾਂ' ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੀ ਹੈ ਤਾਂ ਉਹ ਸੱਚਮੁਚ 'ਅੰਗਰੇਜ਼' ਫਿਲਮ ਦੀ ਧੰਨ ਕੌਰ ਹੋ ਨਿਬੜਦੀ ਹੈ।

Punjabi Bollywood Tadka

ਸਾਲ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ 'ਲਵ ਪੰਜਾਬ' ਫਿਲਮ 'ਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸਰਗੁਣ ਮਹਿਤਾ ਟੀ. ਵੀ. ਤੇ ਮਾਡਲਿੰਗ ਦੀ ਦੁਨੀਆ 'ਚ ਵੀ ਕੰਮ ਕਰ ਚੁੱਕੀ ਹੈ। ਅਦਾਕਾਰੀ ਦੀ ਜ਼ਿੰਦਗੀ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਉਸ ਨੂੰ ਪੰਜਾਬੀ ਫਿਲਮ 'ਅੰਗਰੇਜ਼' 'ਚ ਕੰਮ ਕਰਨ ਦਾ ਮੌਕਾ ਮਿਲਿਆ।

Punjabi Bollywood Tadka

ਇਸ ਫਿਲਮ ਦੀ ਸਫਲਤਾ ਨੇ ਸਰਗੁਣ ਲਈ ਪੰਜਾਬੀ ਸਿਨੇਮਾ 'ਚ ਨਵੇਂ ਰਾਹ ਖੋਲ੍ਹ ਦਿੱਤੇ।

Punjabi Bollywood Tadka

ਇਸ ਤੋਂ ਬਾਅਦ ਸਰਗੁਣ ਨੇ 'ਲਵ ਪੰਜਾਬ', 'ਜਿੰਦੂਆ', 'ਲਹੌਰੀਏ', 'ਕਾਲਾ ਸ਼ਾਹ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਪੰਜਾਬੀ ਫਿਲਮਸਾਜ਼ੀ 'ਚ ਪੱਕੇ ਪੈਰੀਂ ਕਰ ਲਿਆ।

Punjabi Bollywood Tadka

Punjabi Bollywood Tadka

Punjabi Bollywood Tadka


Tags: Sargun MehtaInstagram PicturesAngrejDhann KaurLove PunjabJinduaSaggiLahoriyeApno Ke Liye Geeta Ka DharmayudhPollywood CelebrityPunjabi News

Edited By

Sunita

Sunita is News Editor at Jagbani.