FacebookTwitterg+Mail

'ਨੇਪੋਟਿਜ਼ਮ' 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ, ਦਿੱਤਾ ਵੱਡਾ ਬਿਆਨ

sargun mehta s big statement on nepotism
08 May, 2018 01:24:06 PM

ਮੁੰਬਈ (ਬਿਊਰੋ)— 'ਲਵ ਪੰਜਾਬ', 'ਅੰਗਰੇਜ' ਅਤੇ 'ਲਹੌਰੀਏ' ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਸਰਗੁਣ ਮਹਿਤਾ ਨੇ ਹਾਲ ਹੀ 'ਚ ਨੇਪੋਟਿਜ਼ਮ ਭਾਵ ਭਾਈ-ਭਤੀਜਾਵਾਦ 'ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਇਹ ਸਮੱਸਿਆ ਸਿਰਫ ਬਾਲੀਵੁੱਡ 'ਚ ਨਹੀਂ ਬਲਕਿ ਟੀ. ਵੀ. ਇੰਡਸਟਰੀ 'ਚ ਵੀ ਦੇਖੀ ਜਾ ਸਕਦੀ ਹੈ। ਕੁਝ ਮਹੀਨਿਆਂ ਪਹਿਲਾਂ ਕਰਨ ਜੌਹਰ ਅਤੇ ਕੰਗਨਾ ਰਣੌਤ ਵਿਚਕਾਰ ਵੀ ਇਸੇ ਮੁੱਦੇ ਨੂੰ ਲੈ ਖੂਬ ਕੋਲਡ ਵਾਰ ਛਿੜੀ ਸੀ।

Punjabi Bollywood Tadka

ਹੁਣ ਛੋਟੇ ਪਰਦੇ ਅਤੇ ਪੰਜਾਬੀ ਫਿਲਮਾਂ 'ਚ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸਰਗੁਣ ਮਹਿਤਾ ਨੇ ਫਿਲਮ ਇੰਡਸਟਰੀ 'ਚ ਭਾਈ-ਭਤੀਜਾਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਖਬਰ ਮੁਤਾਬਕ ਉਨ੍ਹਾਂ ਨੇ ਸਟਾਰ ਕਿਡਸ ਅਤੇ ਬਾਹਰੋਂ (ਆਪਣੇ ਵਰਗੇ ਕਲਾਕਾਰ) ਆਉਣ ਵਾਲੇ ਕਲਾਕਾਰਾਂ ਵਿਚਕਾਰ ਅੰਤਰ 'ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕਈ ਅਹਿਮ ਗੱਲਾਂ ਕਹੀਆਂ ਹਨ। ਰਿਪੋਰਟ ਮੁਤਾਬਕ ਇਕ ਇੰਟਰਵਿਊ ਦੌਰਾਨ ਮੀਡੀਆ ਨੇ ਸਰਗੁਣ ਮਹਿਤਾ ਨਾਲ ਬਾਲੀਵੁੱਡ 'ਚ ਭਾਈ-ਭਤੀਜਾਵਾਦ 'ਤੇ ਕਈ ਸਵਾਲ ਪੁੱਛੇ।

Punjabi Bollywood Tadka

ਸਰੁਗਣ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਲੀਵੁੱਡ 'ਚ ਚੰਗੇ ਰੋਲ ਕਦੇ ਵੀ ਸਾਨੂੰ (ਬਾਹਰੀ) ਲੋਕਾਂ ਨੂੰ ਨਹੀਂ ਮਿਲਦੇ, ਅਸੀਂ ਉਨ੍ਹਾਂ ਕਿਰਦਾਰਾਂ ਲਈ ਕਦੇ ਆਡੀਸ਼ਨ ਵੀ ਨਹੀਂ ਦਿੰਦੇ, ਕਿਉਂਕਿ ਉਨ੍ਹਾਂ ਦੇ ਆਡੀਸ਼ਨ ਪਹਿਲੇ ਹੀ ਹੋ ਚੁੱਕੇ ਹੁੰਦੇ ਹਨ। ਆਪਣੀਆਂ ਗੱਲਾਂ ਨੂੰ ਉਦਾਹਰਨ ਵੱਜੋਂ ਦੱਸਦੇ ਹੋਏ ਸਰਗੁਣ ਮਹਿਤਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਕਿੰਨੇ ਬਾਹਰੀਆਂ ਨੂੰ ਬਾਲੀਵੁੱਡ 'ਚ ਰੋਲ ਮਿਲੇ ਹਨ।

Punjabi Bollywood Tadka

ਉਨ੍ਹਾਂ ਨੇ 'ਪਿਆਰ ਕਾ ਪੰਚਨਾਮਾ' ਅਦਾਕਾਰਾ ਨੁਸਰਤ ਭਰੂਚਾ ਅਤੇ ਕਾਰਤਿਕ ਆਰੀਅਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਨੂੰ ਕਿਸੇ ਨੇ ਵੀ ਲਾਂਚ ਨਹੀਂ ਕੀਤਾ ਅਤੇ ਨਾ ਹੀ ਇਨ੍ਹਾਂ ਦੋਹਾਂ ਨੂੰ ਵੱਡੇ ਬਜਟ ਦੀਆਂ ਫਿਲਮਾਂ 'ਚ ਕੰਮ ਮਿਲਿਆ ਪਰ ਉੱਥੇ ਇਨ੍ਹੀਂ ਦਿਨ੍ਹੀਂ ਛੋਟੀਆਂ ਫਿਲਮਾਂ ਨੇ ਇਸ ਲਈ ਕੰਮ ਕੀਤਾ ਕਿਉਂਕਿ ਉਨ੍ਹਾਂ ਲਈ ਇਹ ਫਿਲਮਾਂ ਇਕ ਮੌਕੇ ਵਾਂਗ ਸਨ, ਜਿਸ 'ਚ ਉਨ੍ਹਾਂ ਦੀ ਸਖਤ ਮਿਹਨਤ ਸਫਲ ਹੋਈ।

Punjabi Bollywood Tadka

ਜ਼ਿਕਰਯੋਗ ਹੈ ਕਿ ਟੀ. ਵੀ. ਐਕਟਰ ਰਵੀ ਦੁਬੇ ਦੀ ਪਤਨੀ ਸਰਗੁਨ ਮਹਿਤਾ 'ਬਾਲਿਕਾ ਵਧੂ' ਅਤੇ 'ਜਮਾਈ ਰਾਜਾ' ਵਰਗੇ ਕਈ ਟੀ. ਵੀ. ਸੀਰੀਅਲ 'ਚ ਨਜ਼ਰ ਆ ਚੁੱਕੀ ਹੈ। ਸਰਗੁਨ ਨੂੰ ਕਈ ਪੰਜਾਬੀ ਗੀਤਾਂ ਤੋਂ ਇਲਾਵਾ ਕਈ ਸੁਪਰਹਿੱਟ ਪਾਲੀਵੁੱਡ ਫਿਲਮਾਂ 'ਚ ਵੀ ਬੇਮਿਸਾਲ ਐਕਟਿੰਗ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਹੈ।

Punjabi Bollywood Tadka


Tags: Sargun MehtaNepotismBig StatementLahoriyeLove PunjabAngrejPollywood Celebrity

Edited By

Chanda Verma

Chanda Verma is News Editor at Jagbani.