FacebookTwitterg+Mail

ਸਰਗੁਣ ਮਹਿਤਾ ਨੇ ਪਾਈ ਅਜਿਹੀ ਡਰੈੱਸ ਕਿ ਸੋਸ਼ਲ ਮੀਡੀਆ 'ਤੇ ਹੋਈ ਟਰੋਲ

sargun mehta troll
26 March, 2018 05:29:20 PM

ਮੁੰਬਈ(ਬਿਊਰੋ)— 'ਅੰਗਰੇਜ', 'ਲਵ ਪੰਜਾਬ' ਅਤੇ 'ਲਾਹੌਰੀਏ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ 'ਤੇ ਜਾਦੂ ਬਿਖੇਰਨ ਵਾਲੀ ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਅੱਜਕਲ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲ ਹੀ 'ਚ ਸਰਗੁਣ ਨੇ ਆਪਣੇ ਆਫੀਸ਼ੀਅਲ ਇੰਸਟਾਗਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਕਾਰਨ ਲੋਕ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ। ਸਰਗੁਣ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਸਰਗੁਣ ਦੀ ਇਸ ਤਸਵੀਰ 'ਤੇ ਲੋਕ ਉਨ੍ਹਾਂ 'ਤੇ ਭੱਦੇ ਕੁਮੈਂਟਸ ਕਰ ਰਹੇ ਹਨ। ਸਰਗੁਣ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ''ਮੇਰਾ ਪਲ''।

Punjabi Bollywood Tadka

ਇਸ ਦੇ ਨਾਲ ਹੀ ਹੈਸ਼ਟੈਗ ਨਾਲ ਲਿਖਿਆ ਹੈ, ''ਹੈਸ਼ਟੈਗ ਫਿਲਮ ਫੇਅਰ, ਫਿਲਮ ਫੇਅਰ ਪੰਜਾਬ 2018, ਲਹੌਰੀਏ, ਬੈਸਟ ਅਦਾਕਾਰਾ, ਪੰਜਾਬ।'' ਸਰਗੁਣ ਦੀ ਇਸ ਤਸਵੀਰ 'ਤੇ ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ''ਓਕਟੂਪਸ ਲੱਗ ਰਹੇ ਹੋ।'' ਉੱਥੇ ਦੂਜੇ ਯੂਜ਼ਰ ਨੇ ਲਿਖਿਆ, ''ਕੀ ਅਜੀਬ ਪਾਇਆ ਹੈ ਇਹ? ਕਿਸੇ ਨੇ ਲਿਖਿਆ ਹੈ, ''ਕੀ ਚਾਦਰ ਪਾਈ ਹੈ?'' ਇਕ ਬਾਕੀ ਇੰਸਟਾਗਰਾਮ ਯੂਜ਼ਰ ਨੇ ਲਿਖਿਆ ਹੈ, ''ਇੰਨੀ ਵੱਡੀ ਡਰੈੱਸ।''

Punjabi Bollywood Tadka
ਜ਼ਿਕਰਯੋਗ ਹੈ ਕਿ ਸਰਗੁਣ ਮਹਿਤਾ ਟੀ. ਵੀ. ਦੇ ਕਈ ਮਸ਼ਹੂਰ ਸੀਰੀਅਲਸ 'ਚ ਵੀ ਕੰਮ ਕਰ ਚੁੱਕੀ ਹੈ। ਉਹ 'ਫੁਲਵਾ', 'ਬਾਲਿਕਾ ਵਧੂ', '12/24 ਕਰੋਲ ਬਾਗ' ਵਰਗੇ ਸੀਰੀਅਲਜ਼ 'ਚ ਵੀ ਦਿਖ ਚੁੱਕੀ ਹੈ। ਇਸ ਦੇ ਨਾਲ ਹੀ ਸਰਗੁਣ, ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਦਰਸ਼ਕਾਂ ਨੂੰ ਹਸਾਉਂਦੇ ਹੋਈ ਦਿਖਾਈ ਦਿੱਤੀ ਸੀ। ਸਰਗੁਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਸਰਗੁਣ ਦੇ ਇੰਸਟਾਗਰਾਮ 'ਤੇ 2.1 ਮੀਲੀਅਲ ਫਾਲੋਅਰਜ਼ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪੰਜਾਬੀ ਫਿਲਮਾਂ 'ਚ ਸ਼ਾਨਦਾਰ ਅਭਿਨੈ ਲਈ ਸਰਗੁਣ ਮਹਿਤਾ ਨੂੰ ਮੋਹਾਲੀ 'ਚ ਆਯੋਜਿਤ 'ਜੀਓ ਫਿਲਮਫੇਅਰ ਐਵਾਰਡ ਪੰਜਾਬੀ 2018' 'ਚ ਫਿਲਮ 'ਲਹੌਰੀਏ' ਲਈ 'ਬੈਸਟ ਅਦਾਕਾਰਾ' ਦਾ ਐਵਾਰਡ ਦਿੱਤਾ ਗਿਆ ਸੀ।


Tags: Sargun MehtaInstagram Pic TrollLahoriyeLove PunjabAngrejKapil SharmaPollywood Celebrity

Edited By

Chanda Verma

Chanda Verma is News Editor at Jagbani.