ਜਲੰਧਰ— ਪਾਲੀਵੁੱਡ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਰਗੁਣ ਮਹਿਤਾ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗੀਤ 'ਸੂਟ ਸੂਟ ਕਰਦਾ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਅਸਲ 'ਚ ਇਹ ਵੀਡੀਓ ਸਰਗੁਣ ਮਹਿਤਾ ਦੇ ਭਰਾ ਪੁਲਕਿਤ ਦੇ ਵਿਆਹ ਦੀ ਹੈ, ਜਿਸ 'ਚ ਉਹ ਪਤੀ ਰਵੀ ਡੂਬੈ ਨਾਲ ਖੂਬ ਡਾਂਸ ਕਰ ਰਹੀ ਹੈ। ਇਸ ਦੌਰਾਨ ਸਰਗੁਣ ਨੇ ਕਾਫੀ ਖੂਬਸੂਰਤ ਡਰੈੱਸ ਕੈਰੀ ਕੀਤੀ ਹੋਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸਰਗੁਣ ਮਹਿਤਾ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਤੂੰ ਚੀਜ ਬੜੀ ਹੈ ਮਸਤ-ਮਸਤ' ਗੀਤ 'ਤੇ ਠੁਮਕੇ ਲਾਏ।
ਜ਼ਿਕਰਯੋਗ ਹੈ ਕਿ ਸਰੁਗਣ ਮਹਿਤਾ ਇਨ੍ਹੀ ਦਿਨੀਂ ਪਾਲੀਵੁੱਡ ਗਾਇਕ ਅਤੇ ਅਭਿਨੇਤਾ ਅਮਰਿੰਦਰ ਗਿੱਲ ਨਾਲ ਆਪਣੀ ਆਉਣ ਵਾਲੀ ਫਿਲਮ 'ਲਹੌਰੀਏ' ਦੀ ਸ਼ੂਟਿੰਗ 'ਚ ਰੁਝੀ ਹੈ। ਫ਼ਿਲਮ 'ਲਹੌਰੀਏ' ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਇਹ ਫ਼ਿਲਮ ਦਰਸ਼ਕਾਂ ਨੂੰ ਹਸਾਏਗੀ ਵੀ ਤੇ ਸੋਚਣ ਵੀ ਲਾਵੇਗੀ। ਫ਼ਿਲਮ 'ਚ ਹਿੰਦੋਸਤਾਨ ਤੇ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਜੁੜੀ ਕਹਾਣੀ ਦੀ ਪੇਸ਼ਕਾਰੀ ਕੀਤੀ ਗਈ ਹੈ, ਜਿਥੇ ਇਕ ਪਾਸੇ ਮੁਹੱਬਤ ਦਾ ਪੈਗਾਮ ਵੀ ਹੈ ਤੇ ਦੂਜੇ ਪਾਸੇ ਵਿਛੋੜੇ ਦਾ ਦਰਦ ਵੀ। ਇਨ੍ਹਾਂ ਸਰਹੱਦਾਂ ਕਰ ਕੇ ਪਤਾ ਨਹੀਂ ਕਿੰਨੇ ਲੋਕਾਂ ਦੇ ਸੀਨੇ ਵਿਚ ਅੱਜ ਵੀ ਦਰਦ ਲੁਕਿਆ ਹੋਇਆ ਹੈ। ਲੋਕ ਇਧਰੋਂ ਓਧਰ ਤੇ ਓਧਰੋਂ ਇਧਰ ਆਉਣਾ-ਜਾਣਾ ਲੋਚਦੇ ਹਨ ਪਰ ਸਰਹੱਦਾਂ ਉਨ੍ਹਾਂ ਦੇ ਰਾਹ ਵਿਚ ਰੋੜੇ ਬਣੀਆਂ ਹੋਈਆਂ ਹਨ।