FacebookTwitterg+Mail

ਖੂਬਸੂਰਤੀ ਅਤੇ ਅਦਾਕਾਰੀ ਦਾ ਸੁਮੇਲ ਹੈ ਸਾਰਿਕਾ ਢਿੱਲੋਂ

sarika dhillon
06 February, 2017 05:10:08 PM
ਜਲੰਧਰ— 'ਸੀ. ਆਈ. ਡੀ', 'ਯੇਹ ਹੈ ਮੁਹੱਬਤੇਂ', 'ਸਾਵਧਾਨ ਇੰਡੀਆ', 'ਕ੍ਰਾਈਮ ਪੈਟਰੋਲ', 'ਭਾਰਤ ਕਾ ਵੀਰ ਮਹਾਰਾਣਾ ਪ੍ਰਤਾਪ' ਅਤੇ ਸਟਾਰ ਪਲੱਸ 'ਤੇ ਇਨ੍ਹੀ ਦਿਨੀਂ ਦਰਸ਼ਕਾਂ ਦੀ ਵਾਹਾ-ਵਾਹੀ ਲੁੱਟ ਰਹੇ ਲੜੀਵਾਰ 'ਗੁਲਾਮ' 'ਚ ਰਸ਼ਮੀ ਦਾ ਕਿਰਦਾਰ ਨਿਭਾਅ ਰਹੀ ਅਭਿਨੇਤਰੀ ਸਾਰਿਕਾ ਢਿੱਲੋਂ ਆਪਣੀ ਮਿੱਠੀ ਆਵਾਜ਼ 'ਚ ਬੋਲੇ ਸੰਵਾਦਾਂ ਅਤੇ ਆਪਣੀ ਅਦਾਕਾਰੀ ਕਰਨ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਗਈ ਹੈ। ਸਾਰਿਕਾ ਢਿੱਲੋਂ ਇਕ ਪੰਜਾਬਣ ਹੈ। ਚੰਡੀਗੜ੍ਹ 'ਚ ਪੈਦਾ ਹੋਈ ਅਤੇ ਦਿੱਲੀ 'ਚ ਪੜੀ-ਲਿਖੀ ਇਹ ਅਭਿਨੇਤਰੀ ਸਕੂਲ ਅਤੇ ਕਾਲਜ 'ਚ ਹੁੰਦੇ ਅਨੇਕਾਂ ਸਮਾਗਮਾਂ 'ਚ ਭਾਗ ਲੈਂਦੀ ਰਹੀ ਹੈ। ਇਸ ਤਰ੍ਹਾਂ ਉਸ ਦੇ ਦਿਲ 'ਚ ਅਭਿਨੇਤਰੀ ਬਣਨ ਦਾ ਸੁਪਨਾ ਪੈਦਾ ਹੋਇਆ। ਸਾਰਿਕਾ ਦੇ ਦਿਲ ਦੇ ਕੋਨੇ 'ਚ ਅਦਾਕਾਰੀ ਦੀ ਅੱਗ ਉਸ ਸਮੇਂ ਸੁਲਗੀ, ਜਦੋਂ ਉਸ ਦੀ ਅਧਿਆਪਕਾ ਨੇ ਉਸ ਦੇ ਪਰਿਵਾਰ ਨੂੰ ਇਹ ਕਿਹਾ ਕਿ, ਸਾਰਿਕਾ ਜੇ ਅਦਾਕਾਰੀ ਦੇ ਖੇਤਰ 'ਚ ਜਾਵੇ ਤਾਂ ਚੰਗਾ ਨਾਂ ਕਮਾਅ ਸਕਦੀ ਹੈ। ਜਦੋਂ ਉਸ ਦੇ ਪਰਿਵਾਰ ਨੇ ਉਸ ਦਾ ਹੌਸਲਾ ਵਧਾਇਆ ਤਾਂ ਬਚਪਨ ਤੋਂ ਹੀ ਅਦਾਕਾਰੀ ਦਾ ਸੁਪਨਾ ਸੁਜਾਈ ਬੈਠੀ ਸਾਰਿਕਾ ਨੂੰ ਸ਼ਕਤੀ ਮਿਲੀ ਅਤੇ ਉਸ ਨੇ ਸਟਾਰ ਟੀ. ਵੀ. ਤੱਕ ਪਹੁੰਚ ਕੀਤੀ। ਆਡੀਸ਼ਨ ਤੋਂ ਬਾਅਦ ਸਟਾਰ ਪਲੱਸ ਵਾਲਿਆਂ ਨੇ ਸਾਰਿਕਾ ਨੂੰ ਲੜੀਵਾਰ 'ਪ੍ਰਿਥਵੀ ਰਾਜ ਚੌਹਾਨ' 'ਚ ਰਾਜਕੁਮਾਰੀ 'ਪ੍ਰਥਾ' ਦੀ ਭੂਮਿਕਾ ਦਿੱਤੀ। ਇਸ ਲੜੀਵਾਰ 'ਚ ਸਾਰਿਕਾ ਦਾ ਪਹਿਲਾਂ ਹੀਰੋ ਲੜੀਵਾਰ 'ਦੀਆ ਔਰ ਬਾਤੀ ਹਮ' ਦਾ ਸੂਰਜ ਅਰਥਾਤ ਅਨਾਸ ਰਸ਼ੀਦ।
ਇਸ ਤੋਂ ਬਾਅਦ ਸਾਰਿਕਾ ਨੂੰ ਕਈ ਹੋਰ ਲੜੀਵਾਰ ਸੀਰੀਅਲਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ। ਸਾਰਿਕਾ ਦੀ ਖੁਸ਼ਕਿਸਮਤ ਹੀ ਆਖੀ ਜਾਵੇਗੀ ਕਿ ਉਸ ਨੂੰ ਬਾਲੀਵੁੱਡ ਮਸ਼ਹੂਰ ਅਭਿਨੇਤਾ ਰਾਜੇਸ਼ ਖੰਨਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸਾਰਿਕਾ ਹੁਣ ਤੱਕ ਲਗਪਗ 13-14 ਲੜੀਵਰਾਂ 'ਚ ਆਪਣੇ ਅਦਾਰਾਕੀ ਦੇ ਜੌਹਰ ਦਿਖਾ ਚੁੱਕੀ ਹੈ।

Tags: Sarika Dhillon Star Plus Rajesh Khannaਸਾਰਿਕਾ ਢਿੱਲੋਂਸਟਾਰ ਪਲੱਸਰਾਜੇਸ਼ ਖੰਨਾ