FacebookTwitterg+Mail

Box Office : 'ਸਰਕਾਰ' ਨੇ 2 ਦਿਨਾਂ 'ਚ ਕਮਾਏ 100 ਕਰੋੜ, ਬਾਹੂਬਲੀ-ਸੰਜੂ ਦਾ ਟੁੱਟਿਆ ਰਿਕਾਰਡ

sarkar
09 November, 2018 12:43:20 PM

ਮੁੰਬਈ (ਬਿਊਰੋ)— ਸਾਊਥ ਦੇ ਸੁਪਰਸਟਾਰ ਵਿਜੈ ਦੀ ਫਿਲਮ 'ਸਰਕਾਰ' ਨੇ 2 ਦਿਨਾਂ 'ਚ ਬਾਕਸ ਆਫਿਸ 'ਤੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ 2 ਦਿਨਾਂ 'ਚ 100 ਕਰੋੜ ਦਾ ਅੰਕੜਾ ਛੂਹ ਲਿਆ ਹੈ। ਇਹ ਫਿਲਮ 6 ਨਵੰਬਰ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਬਲਾਕਬਸਟਰ ਫਿਲਮ 'ਬਾਹੂਬਲੀ' ਦਾ ਰਿਕਾਰਡ ਤੋੜ ਦਿੱਤਾ ਹੈ।

Punjabi Bollywood Tadka
'ਸਰਕਾਰ' ਨੇ ਤਾਮਿਲਨਾਡੂ ਦੇ ਬਾਕਸ ਆਫਿਸ 'ਤੇ ਪਹਿਲੇ ਦਿਨ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦਕਿ 'ਬਾਹੂਬਲੀ 2' ਨੇ 19 ਕਰੋੜ ਕਮਾਏ ਸਨ। ਬਾਕਸ ਆਫਿਸ 'ਤੇ 'ਸਰਕਾਰ' ਨੇ 47 ਕਰੋੜ 85 ਲੱਖ ਦਾ ਕੁੱਲ ਕਲੈਕਸ਼ਨ ਕੀਤਾ ਹੈ। ਉੱਥੇ ਹੀ ਰਣਬੀਰ ਦੀ ਫਿਲਮ 'ਸੰਜੂ' ਨੇ 34 ਕਰੋੜ 75 ਲੱਖ ਦੀ ਓਪਨਿੰਗ ਨੂੰ ਪਿੱਛੇ ਛੱਡ ਦਿੱਤਾ ਹੈ। ਟਰੇਡ ਸਮੀਖਿਅਕਾਂ ਮੁਕਾਬਕ ਫਿਲਮ ਨੇ 2 ਦਿਨਾਂ 'ਚ 100 ਕਰੋੜ ਕਮਾ ਲਏ ਹਨ।

ਏ. ਆਰ ਮੁਰਗਦੌਸ ਨਿਰਦੇਸ਼ਤ 'ਸਰਕਾਰ' ਨੂੰ 3,400 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਚੇਨਈ ਬਾਕਸ ਆਫਿਸ 'ਤੇ ਸਰਕਾਰ ਨੇ ਪਹਿਲੇ ਦਿਨ 2.37 ਕਰੋੜ ਅਤੇ ਦੂਜੇ ਦਿਨ 2.32 ਕਰੋੜ ਰੁਪਏ ਕਮਾਏ ਹਨ।


Tags: Vijay Sarkar Sanju Baahubali Box Office South Actor

About The Author

Kapil Kumar

Kapil Kumar is content editor at Punjab Kesari