FacebookTwitterg+Mail

'ਸਰਕਾਰ' ਦਾ ਵਿਰੋਧ, ਮਦ੍ਰਾਸ ਹਾਈਕੋਰਟ ਨੇ ਨਿਰਦੇਸ਼ਕ ਨੂੰ ਦਿੱਤੀ ਅੰਤ੍ਰਿਮ ਜ਼ਮਾਨਤ

sarkar
09 November, 2018 06:00:21 PM

ਮੁੰਬਈ (ਬਿਊਰੋ)— ਏ. ਆਰ. ਮੁਰੂਗਦੌਸ ਦੀ ਫਿਲਮ 'ਸਰਕਾਰ' ਜਿੱਥੇ ਇਕ ਪਾਸੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਫਿਲਮ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ। ਫਿਲਮ ਦੇ ਕਈ ਸੀਨਜ਼ 'ਤੇ ਏ. ਆਈ. ਏ. ਡੀ. ਐੱਮ. ਕੇ. ਨੇ ਇਤਰਾਜ਼ ਜਤਾਇਆ ਹੈ। ਵਿਰੋਧ ਤੋਂ ਬਾਅਦ ਮੁਰੂਗਦੌਸ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ। ਜਾਣਕਾਰੀ ਮੁਤਾਬਕ ਨਿਰਦੇਸ਼ਕ ਨੇ ਅੰਤ੍ਰਿਮ ਜ਼ਮਾਨਤ ਲਈ ਮਦ੍ਰਾਸ ਕੋਰਟ 'ਚ ਅਰਜੀ ਦਿੱਤੀ ਸੀ। ਕੋਰਟ ਨੇ ਉਨ੍ਹਾਂ ਦੀ ਅਰਜੀ ਸਵੀਕਾਰ ਕਰ ਲਈ ਹੈ। ਜਿਸ ਮੁਤਾਬਕ ਮੁਰੂਗਦੌਸ ਨੂੰ 27 ਨਵੰਬਰ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਿਨਾਂ FIR ਦੇ ਨਿਰਦੇਸ਼ਕ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਅਜਿਹੀ ਖਬਰ ਸਾਹਮਣੇ ਆਈ ਹੈ ਕਿ ਪੁਲਸ ਮੁਰੂਗਦੌਸ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਪਰ ਉਹ ਮੌਕੇ 'ਤੇ ਨਹੀਂ ਮਿਲੇ। ਤਾਮਿਲਨਾਡੂ ਦੀ ਸਤਾਰੂੜ ਪਾਰਟੀ ਨੇ ਏ. ਆਈ. ਏ. ਡੀ. ਐੱਮ. ਕੇ. 'ਤੇ ਇਲਜ਼ਾਮ ਲਾਇਆ ਹੈ ਕਿ ਫਿਲਮ 'ਚ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਕੰਮ ਕਾਜ਼ ਦਾ ਮਜ਼ਾਕ ਉਡਾਇਆ ਗਿਆ ਹੈ। ਤਾਮਿਲਨਾਡੂ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਹੈ। ਪ੍ਰਦੇਸ਼ ਸਰਕਾਰ ਫਿਲਮ ਨਾਲ ਜੁੜੇ ਕਲਾਕਾਰਾਂ ਤੇ ਨਿਰਦੇਸ਼ਕ ਖਿਲਾਫ ਕਾਰਵਾਈ ਕਰੇਗੀ।

ਕੀ ਹੈ ਕਹਾਣੀ?
ਇਹ ਇਕ ਬਿਜ਼ਨੈੱਸਮੈਨ ਦੀ ਕਹਾਣੀ ਹੈ ਜੋ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਭ੍ਰਿਸ਼ਟਾਚਾਰ ਤੇ ਵੋਟਿੰਗ ਵਿਵਾਦ ਨੂੰ ਲੈ ਕੇ ਬਣੀ ਇਸ ਫਿਲਮ 'ਚ ਵਿਜੈ ਲੀਡ ਕਿਰਦਾਰ 'ਚ ਹਨ ਅਤੇ ਉਨ੍ਹਾਂ ਨਾਲ ਵਰਲਕਸ਼ਮੀ, ਕੀਰਤੀ ਸੁਰੇਸ਼ ਅਤੇ ਰਾਧਾ ਰਵੀ ਦਾ ਅਹਿਮ ਕਿਰਦਾਰ ਹੈ। ਇਸ ਰਾਜਨੀਤੀ ਡਰਾਮੇ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਸੀ।


Tags: Sarkar Vijay AR Murugadoss Court FIR Director

Edited By

Kapil Kumar

Kapil Kumar is News Editor at Jagbani.