ਜਲੰਧਰ— ਪ੍ਰਿਅੰਕਾ ਚੋਪੜਾ ਦੀ ਪਹਿਲੀ ਪੰਜਾਬੀ ਪ੍ਰੋਡਕਸ਼ਨ ਫਿਲਮ ਲਈ ਅਮਰਿੰਦਰ ਨੇ ਇੱਕ ਨੈਗੇਟਿਵ ਸ਼ੇਡ ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਸਰਵਣ' ਰਾਹੀਂ ਅਮਰਿੰਦਰ ਪੰਜਾਬ ਦੀ ਭਟਕੀ ਹੋਈ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ 'ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਮਰਿੰਦਰ ਗਿੱਲ ਨੇ ਦੱਸਿਆ, 'ਅਸਲ ਜ਼ਿੰਦਗੀ 'ਚ ਮੈਂ ਕੋਸ਼ਿਸ਼ ਕਰਦਾ ਹਾਂ ਕਿ 'ਸਰਵਣ' ਵਾਂਗ ਬਣਿਆ ਜਾਵੇ। ਫਿਲਮ 'ਚ ਕਈ ਭਾਵੁਕ ਦ੍ਰਿਸ਼ ਸਨ, ਜੋ ਮੇਰੇ ਲਈ ਕਰਨੇ ਬੇਹੱਦ ਔਖੇ ਸਨ। ਅਜਿਹਾ ਕੁਝ ਮੈਂ ਪਹਿਲੀ ਵਾਰ ਕੀਤਾ ਹੈ, ਜਿਸ ਨਾਲ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ।'
ਪਹਿਲਾ ਪ੍ਰਿਅੰਕਾ ਚੋਪੜਾ ਦਾ ਨਾਂ ਤੇ ਦੂਜਾ ਫਿਲਮ ਦੀ ਸਕ੍ਰਿਪਟ, ਇਨ੍ਹਾਂ ਦੋ ਕਾਰਨਾਂ ਕਰਕੇ ਅਮਰਿੰਦਰ ਸਰਵਣ ਬਣਨ ਲਈ ਰਾਜ਼ੀ ਹੋਏ। ਫਿਲਮ 13 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਮੀਦ ਹੈ ਦਰਸ਼ਕ ਇਸ ਨੂੰ ਪਸੰਦ ਕਰਨਗੇ।