ਮੁੰਬਈ— ਬਾਲੀਵੁੱਡ ਅਭਿਨੇਤਰੀ ਸਾਸ਼ਾ ਆਗਾ ਬੀਤੇ ਦਿਨੀਂ 25 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 1 ਜਨਵਰੀ 1992 ਨੂੰ ਲੰਡਨ 'ਚ ਹੋਇਆ ਸੀ। ਸਾਸ਼ਾ ਮੂਲ ਰੂਪ ਤੋਂ ਪਾਕਿਸਤਾਨੀ ਹੈ। ਗਾਇਕਾ ਅਤੇ ਐਕਟਰਸ ਸਲਮਾ ਆਗਾ ਦੀ ਬੇਟੀ ਸਾਸ਼ਾ ਨੇ ਬਾਲੀਵੁੱਡ 'ਚ ਫਿਲਮ 'ਔਰੰਗਜੇਬ' ਨਾਲ ਡੈਬਿਊ ਕੀਤਾ ਸੀ ਪਰ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ ਸੀ। ਇਸ ਤੋਂ ਇਲਾਵਾ ਉਸ ਨੇ ਫਿਲਮ 'ਦੇਸੀ ਕਟੇ' 'ਚ ਵੀ ਕੰਮ ਕੀਤਾ ਸੀ। ਇਨ੍ਹਾਂ ਦੋ ਫਿਲਮਾਂ ਤੋਂ ਬਾਅਦ ਉਹ ਕਿਸੇ ਹੋਰ ਫਿਲਮ 'ਚ ਨਜ਼ਰ ਨਹੀਂ ਆਈ। ਸਾਸ਼ਾ ਦਾ ਐਕਟਿੰਗ ਦਾ ਕੈਰੀਅਰ ਅਸਫਲ ਹੀ ਰਿਹਾ। ਸਾਸ਼ਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਨੇ ਆਪਣੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।