FacebookTwitterg+Mail

ਹਸਪਤਾਲ ’ਚ ਭਰਤੀ ‘ਸਸੁਰਾਲ ਸਿਮਰ ਕਾ’ ਦਾ ਇਹ ਐਕਟਰ

sasural simar ka tv actor ashish roy hospitalised kidey not working normally
03 January, 2020 10:09:16 AM

ਮੁੰਬਈ(ਬਿਊਰੋ)- ਟੀ.ਵੀ. ਐਕਟਰ ਆਸ਼ੀਸ਼ ਰਾਏ ਦੀ ਖਰਾਬ ਤਬੀਅਤ ਕਾਰਨ ਉਨ੍ਹਾਂ ਨੂੰ ਗੋਰੇਗਾਓਂ ਦੇ ਐੱਸ. ਆਰ.ਵੀ. ਮਲਟੀਸਪੈਸ਼ੀਲਟੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਗੱਲਬਾਤ ਦੌਰਾਨ ਹੋਏ ਐਕਟਰ ਅਸ਼ੀਸ਼ ਨੇ ਦੱਸਿਆ,‘‘ਉਨ੍ਹਾਂ ਦੀ ਤਬੀਅਤ ਕਾਫੀ ਖਰਾਬ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
Punjabi Bollywood Tadka
ਉਨ੍ਹਾਂ ਕਿਹਾ, ਮੇਰੀ ਕਿਡਨੀ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੀ ਹੈ। ਮੇਰੇ ਸਰੀਰ ਵਿਚ ਤਕਰੀਬਨ ਨੌਂ ਲਿਟਰ ਪਾਣੀ ਜਮਾਂ ਹੋ ਗਿਆ ਹੈ, ਜਿਸ ਨੂੰ ਕੱਢਣਾ ਜਰੂਰੀ ਹੈ। ਡਾਕਟਰਾਂ ਨੇ ਕੁੱਝ ਦਵਾਈਆਂ ਦਿੱਤੀਆਂ ਹਨ ।  ਮੈਨੂੰ ਉਮੀਦ ਹੈ ਕਿ ਇਸ ਨਾਲ ਚਾਰ ਲਿਟਰ ਪਾਣੀ ਤਾਂ ਨਿਕਲ ਜਾਵੇਗਾ ਪਰ ਪੰਜ ਲਿਟਰ ਪਾਣੀ ਫਿਰ ਵੀ ਬਚੇਗਾ।’’
Punjabi Bollywood Tadka
ਆਸ਼ੀਸ਼ ਰਾਏ ਨੇ ਅੱਗੇ ਕਿਹਾ,‘‘ਇਕੱਲਾ ਹਾਂ ਤਾਂ ਇਸ ਕਾਰਨ ਕਈ ਪ੍ਰੇਸ਼ਾਨੀਆਂ ਤਾਂ ਹਨ। ਮੈਂ ਵਿਆਹ ਨਹੀਂ ਕੀਤਾ। ਜ਼ਿੰਦਗੀ ਆਸਾਨ ਨਹੀਂ ਹੈ। ਇਸ ਦੇ ਨਾਲ ਹੀ ਐਕਟਰ ਅਸ਼ੀਸ਼ ਨੇ ਅੱਗੇ ਦੱਸਿਆ ਕਿ ਉਹ ਆਰਥਿਕ ਤੰਗੀ ਦਾ ਵੀ ਸਾਹਮਣਾ ਕਰ ਰਹੇ ਹਨ।’’ ਉਨ੍ਹਾਂ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਭੈਣ ਕੋਲ ਕੋਲਕਾਤਾ ਸ਼ਿਫਟ ਹੋ ਜਾਵਾਂਗਾ। ਇੰਡਸਟਰੀ ਵਿਚ ਕਿਸੇ ਨੂੰ ਤਾਂ ਮੈਨੂੰ ਕੰਮ ਦੇਣਾ ਹੋਵੇਗਾ, ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਕੀ ਹੋਵੇਗਾ।’’
 


Tags: Ashiesh RoySasural Simar KaHospitalPoor HealthTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari