FacebookTwitterg+Mail

'ਅਰਦਾਸ ਕਰਾਂ' ਦਾ ਪਹਿਲਾ ਟਰੈਕ 'ਸਤਿਗੁਰ ਪਿਆਰੇ' ਛਾਇਆ ਟਰੈਂਡਿੰਗ 'ਚ

satgur pyare gippy grewal ardaas karaan
27 June, 2019 01:28:27 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਕਰਾਂ' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਫਿਲਮ ਦਾ 'ਅਰਦਾਸ ਕਰਾਂ' ਦੇ ਟਰੇਲਰ ਦਾ ਪਹਿਲਾ ਚੈਪਟਰ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਗੀਤ 'ਸਤਿਗੁਰ ਪਿਆਰੇ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸੁਨਿਧੀ ਚੌਹਾਨ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗੀਤ 'ਚ ਸਾਥ ਦਿੱਤਾ ਹੈ ਦੇਵੇਂਦਰ ਪਾਲ ਸਿੰਘ ਨੇ। 'ਸਤਿਗੁਰ ਪਿਆਰੇ' ਟਰੈਕ ਪ੍ਰਮਾਤਮਾ ਨੂੰ ਸਰਮਪਿਤ ਕੀਤਾ ਹੋਇਆ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ—
'ਕੋਈ ਵੀ ਔਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ…
ਨਾਮ ਦਾ ਗਹਿਣਾ ਮਨ ਅਪਣੇ 'ਚੋਂ ਲਾਹੁਣ ਨਾ ਦਿੰਦੇ ਜੀ…
ਨਾਲ ਨਾਲ ਚਲਦੇ ਨੇ ਰਾਹ ਭਟਕਾਉਣ ਨਾ ਦਿੰਦੇ ਜੀ...
ਸਤਿ ਗੁਰ ਪਿਆਰੇ... ਸਤਿ ਗੁਰ ਪਿਆਰੇ...!'

 
 
 
 
 
 
 
 
 
 
 
 
 
 

ਕੋਈ ਵੀ ਔਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ... ਨਾਮ ਦਾ ਗਹਿਣਾ ਮਨ ਅਪਣੇ ਚੋਂ ਲਾਹੁਣ ਨਾ ਦਿੰਦੇ ਜੀ... ਨਾਲ ਨਾਲ ਚਲਦੇ ਨੇ ਰਾਹ ਭਟਕਾਉਣ ਨਾ ਦਿੰਦੇ ਜੀ... ਸਤਿ ਗੁਰ ਪਿਆਰੇ... ਸਤਿ ਗੁਰ ਪਿਆਰੇ...! Koi vi Aukkar Bacheyaan Nede Aaun Na dinde Ji Naam da Gehna mann apne cho laun na dinde ji Naal Naal Chalde ne, raah bhatkaun dinde Ji... Sat Gur Pyare... Sat Gur Pyare 🙏🙏 First track Sat Gur Pyare from #ArdaasKaraan LIVE NOW https://youtu.be/HXxzH5Usi4E

A post shared by Gippy Grewal (@gippygrewal) on Jun 26, 2019 at 5:38am PDT


ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ 'ਚੋਂ ਨਿਕਲੇ ਨੇ ਅਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਗੀਤ ਨੂੰ ਫਿਲਮ ਦੇ ਕਿਰਦਾਰਾਂ 'ਤੇ ਫਿਲਮਾਇਆ ਗਿਆ ਹੈ ਤੇ ਨਾਲ ਇਸ ਗੀਤ 'ਚ ਪੁਰਾਣੇ ਪੰਜਾਬ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਹ ਟਰੈਕ ਟਰੈਡਿੰਗ 'ਚ ਛਾਇਆ ਹੋਇਆ ਹੈ।

'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਵਲੋਂ ਹੀ ਡਾਇਰੈਕਟ ਅਤੇ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਦਿੱਗਜ ਅਦਾਕਾਰ ਨਜ਼ਰ ਆਉਣਗੇ। ਇਹ ਫਿਲਮ 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।


Tags: Satgur PyareGippy GrewalArdaas KaraanSongSaga Music

About The Author

manju bala

manju bala is content editor at Punjab Kesari