FacebookTwitterg+Mail

ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਸਤਿੰਦਰ ਸਰਤਾਜ ਦਾ ਸਨਮਾਨ

satinder sartaaj
14 May, 2019 06:23:03 PM

ਜਲੰਧਰ (ਬਿਊਰੋ) -ਸੂਫੀ ਤੇ ਲੋਕ ਗਾਇਕ ਸਤਿੰਦਰ ਸਰਤਾਜ ਆਪਣੀ ਬਾਕਮਾਲ ਗਾਇਕੀ ਲਈ ਜਾਣੇ ਜਾਂਦੇ ਹਨ। ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਉਨ੍ਹਾਂ ਦੀ ਗਾਇਕੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬੀਆਂ ਲਈ ਮਾਣ ਵਾਲੀ ਗੱਲ ਹੁੰਦੀ ਹੈ, ਜਦੋਂ ਪੰਜਾਬ ਦੇ ਕਿਸੇ ਗਾਇਕ ਨੂੰ ਵਿਦੇਸ਼ ਦੀ ਧਰਤੀ 'ਤੇ ਸਨਮਾਨ ਮਿਲਦਾ ਹੈ। ਇਨ੍ਹੀਂ ਦਿਨੀਂ ਗਾਇਕ ਸਤਿੰਦਰ ਸਰਤਾਜ ਆਪਣੇ ਪ੍ਰੋਗਰਾਮਾਂ ਕਾਰਨ ਵਿਦੇਸ਼ ਦੌਰੇ 'ਤੇ ਹਨ।

ਸਤਿੰਦਰ ਸਰਤਾਜ ਨੂੰ ਬੀਤੇ ਦਿਨੀਂ ਆਸਟ੍ਰੇਲੀਆ ਦੀ ਪਾਰਲੀਮੈਂਟ ਆਫ ਵਿਕਟੋਰੀਆ 'ਚ ਸਨਮਾਨਿਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦਾ ਸਨਮਾਨ ਲੰਮੀ ਹੇਕ ਵਾਲੀ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਆਫ ਵਿਕਟੋਰੀਆ 'ਚ ਸਾਲ 2016 'ਚ ਮਿਲਿਆ ਸੀ।

ਗੁਰਮੀਤ ਬਾਵਾ ਨੂੰ ਇਹ ਸਨਮਾਨ ਪੰਜਾਬੀ ਲੋਕ ਗਾਇਕੀ ਦੇ ਖੇਤਰ 'ਚ ਵਿਸ਼ੇਸ਼ ਯੋਗਦਾਨ ਦੇਣ ਕਰਕੇ ਉਸ ਸਮੇਂ ਦੇ ਐੱਮ. ਪੀ. ਕੋਲਿਨ ਬਰੂਕਸ ਨੇ ਦਿੱਤਾ ਸੀ। ਸਤਿੰਦਰ ਸਰਤਾਜ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਪਾਰਲੀਮੈਂਟ 'ਚ ਸਨਮਾਨ ਹਾਸਲ ਕਰਨ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਵੀ ਸਤਿੰਦਰ ਸਰਤਾਜ ਦਾ ਸਨਮਾਨ ਕੀਤਾ ਗਿਆ ਹੈ। ਸਤਿੰਦਰ ਸਰਤਾਜ ਨੇ ਨਿਊਜ਼ੀਲੈਂਡ ਵਿਖੇ ਹੋਏ ਸਨਮਾਨ ਦੀਆਂ ਤਸਵੀਰਾਂ ਦੇ ਨਾਲ-ਨਾਲ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।


Tags: Satinder SartaajAustraliaNew ZealandParliament of VictoriaPunjabi Music IndustreyPunjabi Singerਮਿਊਜ਼ਿਕ ਅਪਡੇਟਸ

Edited By

Lakhan

Lakhan is News Editor at Jagbani.