FacebookTwitterg+Mail

'ਕਾਨਸ ਫੈਸਟੀਵਲ' ਦੀ ਰੈੱਡ ਕਾਰਪੇਟ 'ਤੇ ਪਹਿਲਾ ਭਾਰਤੀ ਸਟਾਰ ਸਤਿੰਦਰ ਸਰਤਾਜ ਆਇਆ ਨਜ਼ਰ

satinder sartaaj
24 May, 2017 03:44:01 PM

ਜਲੰਧਰ— ਐਵਾਰਡ ਜਿੱਤਣ ਵਾਲੀ ਇਤਿਹਾਸਿਕ ਫਿਲਮ, ਜਿਸ ਦੀ ਲਾਈਫ ਸਟੋਰੀ ਪੰਜਾਬ ਦੇ ਅਖਿਰੀ ਰਾਜਾ ਮਹਾਰਾਜਾ ਦੁਲੀਪ ਸਿੰਘ 'ਤੇ ਆਧਾਰਿਤ ਹੈ। ਇਸ ਨੂੰ 'ਦਿ ਬਲੈਕ ਪ੍ਰਿੰਸ' ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਸ ਦਾ ਖੁਲਾਸਾ ਬੀਤੇ ਸ਼ਨੀਵਾਰ ਨੂੰ ਹੋਏ '70ਵੇਂ ਕਾਨਸ ਫਿਲਮ ਫੈਸਟੀਵਲ' 'ਚ ਹੋਇਆ। ਇਹ ਫਿਲਮ ਇੰਟਰਨੈਸ਼ਨਲ ਸਿਨੇਮਾਘਰਾਂ 'ਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਮਾਣ 'Brillstein Entertainment' ਨੇ ਕੀਤਾ ਹੈ। ਇਸ ਪੀਰੀਅਡ ਡਰਾਮਾ ਨੂੰ ਲਿਖਿਆ ਅਤੇ ਡਾਇਰੈਕਟ ਹਾਲੀਵੁੱਡ ਦੇ ਫਿਲਮ ਮੇਕਰ ਕਵੀ ਰਾਜ਼ ਨੇ ਕੀਤਾ ਹੈ। ਇਹ ਮਹਾਰਾਜਾ ਦੁਲੀਪ ਸਿੰਘ ਦੀ ਇੱਕ ਸੱਚੀ ਕਹਾਣੀ ਹੈ, ਜੋ ਸਾਨੂੰ ਭਾਰਤ ਦੇ ਮਸ਼ਹੂਰ ਰਾਜਾ ਦੀ ਕਹਾਣੀ ਬਾਰੇ ਬਿਆਨ ਕਰਦੀ ਹੈ ਅਤੇ ਕਿਸ ਤਰ੍ਹਾਂ ਇਨ੍ਹਾਂ ਦਾ ਰਿਲੇਸ਼ਨਸ਼ਿਪ ''ਕੁਵੀਨ ਵਿਕਟੋਰੀਆ' ਨਾਲ ਚਲਿਆ, ਜੋ ਆਪਣੇ ਬੱਚਿਆਂ ਦੀ ਗੌਡ ਮਦਰ ਸੀ।

Punjabi Bollywood Tadka

ਇਸ ਫਿਲਮ ਨੂੰ ਹਰ ਪਾਸੋਂ 'ਫਿਲਮ ਫੈਸਟੀਵਲਸ' ਅਤੇ 'ਐਵਾਰਡਸ' ਤੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ। ਇਹ ਫਿਲਮ '70ਵੇਂ ਕਾਨਸ ਫਿਲਮ ਫੈਸਟੀਵਲ' ਦੇ ਕਈ ਭਾਗਾਂ 'ਚ ਦਿਖਾਈ ਗਈ। ਸ਼ਨੀਵਾਰ 20 ਮਈ ਨੂੰ 'ਦਿ ਬਲੈਕ ਪ੍ਰਿੰਸ' ਦੇ ਪ੍ਰੈਸ ਦੌਰਾਨ ਫਿਲਮ ਸਟਾਰ ਸਤਿੰਦਰ ਸਰਤਾਜ ਅਤੇ ਜੇਸਨ ਫਲੇਮਿੰਗ ਨੇ ਸ਼ਿਰਕਤ ਕੀਤੀ। ਕਾਨਸ 'ਚ ਇਸ ਦਾ ਆਫੀਸ਼ੀਅਲ ਟਰੇਲਰ ਲਾਂਚ ਕੀਤਾ ਗਿਆ। ਇਸ ਟਰੇਲਰ ਦੀ ਲਾਂਚ ਹੋਣ ਦੀ ਖੁਸ਼ੀ ਕੌਕਟੇਲ ਰਿਸੈਪਸ਼ਨ ਵੀ ਰੱਖੀ ਗਈ। ਇਸ ਦੀ ਐਕਸਕਲੂਸਿਵ ਸਕਰੀਨਿੰਗ 'Palais'ਦੇ ਮੁੱਖ ਫੈਸਟੀਵਲ ਵਿੱਚ ਦਿਖਾਈ ਗਈ।


Tags: 2017 Cannes Film FestivalThe Black PrinceSatinder Sartaaj70ਵੇਂ ਕਾਨਸ ਫਿਲਮ ਫੈਸਟੀਵਲਸਤਿੰਦਰ ਸਰਤਾਜਦਿ ਬਲੈਕ ਪ੍ਰਿੰਸ