FacebookTwitterg+Mail

ਪਾਲੀਵੁੱਡ ਦੀ ਡਾਟਾ ਟੈਲੀਫੋਨ ਡਾਇਰੈਕਟਰੀ ਸਤਿੰਦਰ ਸਰਤਾਜ ਵਲੋਂ ਰਿਲੀਜ਼

satinder sartaaj
12 August, 2018 09:30:48 AM

ਚੰਡੀਗੜ੍ਹ(ਬਿਊਰੋ)— ਪੰਜਾਬੀ ਮਨੋਰੰਜਨ ਜਗਤ ਦੀ ਚਰਚਾ ਇਸ ਵੇਲੇ ਸਮੁੱਚੀ ਦੁਨੀਆ 'ਚ ਹੈ। ਪੰਜਾਬੀ ਮਿਊਜ਼ਿਕ ਤੋਂ ਬਾਅਦ ਹੁਣ ਪੰਜਾਬੀ ਫਿਲਮਾਂ ਲੱਗਭਗ ਦੁਨੀਆ ਦੇ ਹਰ ਕੋਨੇ 'ਚ ਰਿਲੀਜ਼ ਹੋਣ ਲੱਗੀਆਂ ਹਨ। ਬਾਲੀਵੁੱਡ ਸਮੇਤ ਹੋਰ ਖੇਤਰੀ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਦੀ ਦਿਲਚਸਪੀ ਲਗਾਤਾਰ ਪੰਜਾਬੀ ਫਿਲਮ ਇੰਡਸਟਰੀ 'ਚ ਵਧ ਰਹੀ ਹੈ। ਇਸ ਆਲਮ 'ਚ ਪਾਲੀਵੁੱਡ ਦੀ ਅਹਿਮ ਜ਼ਰੂਰਤ ਸਮਝੀ ਜਾ ਰਹੀ ਟੈਲੀਫੋਨ ਡਾਇਰੈਕਟਰੀ ਦੀ ਘਾਟ ਵੀ ਹੁਣ ਪੂਰੀ ਹੋ ਗਈ ਹੈ। ਪੰਜਾਬੀ ਸਿਨੇਮੇ ਨਾਲ ਜੁੜੇ 'ਫਾਈਵਵੁੱਡ ਮੀਡੀਆ' ਦੇ ਮੁਖੀ ਸਪਨ ਮਨਚੰਦਾ ਵਲੋਂ ਇਸ ਘਾਟ ਨੂੰ ਪੂਰੀ ਕਰਦਿਆਂ ਇਕ ਅਜਿਹੀ ਟੈਲੀਫੋਨ ਡਾਟਾ ਡਾਇਰੈਕਟਰੀ ਤਿਆਰ ਕੀਤੀ ਗਈ ਹੈ, ਜਿਸ 'ਚ ਨਾ ਸਿਰਫ ਇਸ ਖੇਤਰ ਨਾਲ ਜੁੜੇ 7 ਹਜ਼ਾਰ ਦੇ ਕਰੀਬ ਲੋਕਾਂ ਦੀ ਸੰਪਰਕ ਡੀਟੇਲ ਉਨ੍ਹਾਂ ਦੀ ਤਸਵੀਰ ਸਮੇਤ ਪ੍ਰਕਾਸ਼ਿਤ ਕੀਤੀ ਗਈ ਹੈ, ਬਲਕਿ ਹੁਣ ਤਕ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ਦੀ ਜਾਣਕਾਰੀ ਅਤੇ ਇਸ ਇੰਡਸਟਰੀ ਨਾਲ ਜੁੜੇ ਕਈ ਅਹਿਮ ਪਹਿਲੂ ਵੀ ਇਸ 'ਚ ਸ਼ਾਮਿਲ ਕੀਤੇ ਗਏ ਹਨ। 
ਇਸ ਰੰਗੀਨ ਵਰਲਡ ਪਾਲੀਵੁੱਡ ਡਾਇਰੈਕਟਰੀ ਨੂੰ ਅੱਜ ਇਥੇ ਨਾਮਵਰ ਸੂਫ਼ੀ ਗਾਇਕੀ ਦੇ ਗਾਇਕ, ਸ਼ਾਇਰ, ਕੰਪੋਜਰ ਅਤੇ ਅਦਾਕਾਰ ਡਾ. ਸਤਿੰਦਰ ਸਰਤਾਜ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਸਿਨੇਮੇ ਨਾਲ ਜੁੜੇ ਵੱਖ-ਵੱਖ ਚਿਹਰਿਆਂ ਤੋਂ ਇਲਾਵਾ ਨਾਮਵਰ ਵੀਡੀਓ ਨਿਰਦੇਸ਼ਕ ਸੰਦੀਪ ਸ਼ਰਮਾ, ਫਿਲਮ ਲੇਖਕ ਅਤੇ ਨਾਮਵਰ ਨਾਟਕਕਾਰ ਪ੍ਰੋ. ਪਾਲੀ ਭੁਪਿੰਦਰ ਸਿੰਘ, ਫਿਲਮ ਨਿਰਦੇਸ਼ਕ ਨਵਤੇਜ ਸੰਧੂ, ਹੋਟਲ ਰਮਾਡਾ ਪਲਾਜ਼ਾ ਤੋਂ ਮੁਨੀਸ਼, ਗੁਪਤਾ ਬਿਲਡਰ ਦੇ ਸੰਚਾਲਕ ਰਮਨ  ਗੁਪਤਾ ਅਤੇ ਡਾਇਰੈਕਟਰੀ ਦੀ ਟੀਮ 'ਚ ਸ਼ਾਮਿਲ ਰੂਬਲ ਭਾਂਖਰਪੁਰ ਅਤੇ ਸੁਖਬੀਰ ਠਾਕੁਰ ਹਾਜ਼ਰ ਸਨ। ਇਸ ਮੌਕੇ ਡਾਇਰੈਕਟਰੀ ਨੂੰ ਲੋਕ ਅਰਪਿਤ ਕਰਦਿਆਂ ਸਤਿੰਦਰ ਸਰਤਾਜ ਨੇ ਇਸ ਨੂੰ ਸਪਨ ਮਨਚੰਦਾ ਦਾ ਸ਼ਾਨਦਾਰ ਉਪਰਾਲਾ ਦੱਸਿਆ। ਉਨ੍ਹਾਂ ਦੱਸਿਆ ਕਿ ਇੰਡਸਟਰੀ ਚਾਹੇ ਕੋਈ ਹੋਵੇ, ਬਿਨਾਂ ਇਨਫਰਮੇਸ਼ਨ ਤੋਂ ਉਸ ਦਾ ਸਫਲ ਹੋਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਡਾਇਰੈਕਟਰੀ ਜਿੱਥੇ ਪੰਜਾਬੀ ਇੰਡਸਟਰੀ ਦਾ ਕੰਮ ਆਸਾਨ ਕਰੇਗੀ, ਉਥੇ ਨਾਲ ਹੀ ਨਵੇਂ ਕਲਾਕਾਰਾਂ ਦਾ ਸੰਘਰਸ਼ ਵੀ ਘਟਾਏਗੀ। ਇਸ ਨਾਲ ਹੁਣ ਕਲਾਕਾਰਾਂ ਦਾ ਇਕ-ਦੂਜੇ ਨਾਲ ਰਾਬਤਾ ਕਾਇਮ ਕਰਨਾ ਵੀ ਆਸਾਨ ਹੋਵੇਗਾ।


Tags: Satinder Sartaajਸਤਿੰਦਰ ਸਰਤਾਜਨਵਤੇਜ ਸੰਧੂਮੁਨੀਸ਼

Edited By

Sunita

Sunita is News Editor at Jagbani.