ਜਲੰਧਰ (ਬਿਊਰੋ) : ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ। ਉੱਥੇ ਹੀ ਗੁਰੂ ਰੰਧਾਵਾ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਗੀਤਾਂ ਨਾਲ ਦੁਨੀਆਂ ਭਰ 'ਚ ਕਾਫੀ ਸ਼ੌਹਰਤ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਗੁਰਦਾਸਪੁਰ 'ਚ ਇਕ ਲਾਈਵ ਸ਼ੋਅ ਦੌਰਾਨ ਸਟੇਜ ਸਾਂਝੀ ਕੀਤੀ ਸੀ। ਇਸ ਦੌਰਾਨ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਫੇਮਸ ਪੰਜਾਬੀ ਗੀਤ 'ਅੰਬਰਸਰੀਆ' ਅਤੇ ਸਰਤਾਜ ਦਾ ਮਸ਼ਹੂਰ ਗੀਤ 'ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਹਾ' ਵੀ ਇਕੱਠਿਆਂ ਨੇ ਗਾਇਆ।
ਦੱਸ ਦਈਏ ਕਿ ਇਹ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਸਤਿੰਦਰ ਸਰਤਾਜ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ ''ਅੱਜ ਸੰਗੀਤ ਦੀਆਂ ਖੁਸ਼ੀਆਂ ਰੰਧਾਵਾ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਗੁਰੂ ਰੰਧਾਵਾ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ 'ਚ ਰੱਖੇ, ਹਮੇਸ਼ਾ ਇਸੇ ਤਰਾਂ ਖੁਸ਼ ਰਹੋ।'' ਕਮੈਂਟ ਬਾਕਸ 'ਚ ਵੀ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਦੀ ਇਸ ਜੁਗਲਬੰਦੀ ਦੀ ਪ੍ਰਸ਼ੰਸ਼ਕਾਂ ਵੱਲੋਂ ਖਾਸੀ ਤਾਰੀਫ ਹੋ ਰਹੀ ਹੈ ਅਤੇ ਇਹ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।