ਜਲੰਧਰ(ਬਿਊਰੋ)- ਸੂਫੀ ਤੇ ਲੋਕ ਗਾਇਕ ਸਤਿੰਦਰ ਸਰਤਾਜ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ।ਉਨ੍ਹਾਂ ਦੀ ਪਛਾਣ ਸਿਰਫ ਪੰਜਾਬ 'ਚ ਹੀ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਵਿਚ ਵੀ ਹੈ।ਸਤਿੰਦਰ ਸਰਤਾਜ ਨੂੰ ਜਿਥੇ ਹਰ ਵਰਗ ਦੇ ਸਰੋਤੇ ਪਸੰਦ ਕਰਦੇ ਹਨ, ਉਥੇ ਹੀ ਉਨ੍ਹਾਂ ਦੀ ਗਾਇਕੀ ਦੇ ਮੁਰੀਦ ਬਾਲੀਵੁੱਡ ਦੇ ਕਲਾਕਾਰ ਵੀ ਹਨ।

ਜਿਸ ਦਾ ਅੰਦਾਜ਼ਾ ਉਨ੍ਹਾਂ ਦੀ ਰਿਤਿਕ ਰੌਸ਼ਨ ਨਾਲ ਸਾਂਝੀ ਕੀਤੀ ਤਸਵੀਰ ਨਾਲ ਲਗਾਇਆ ਜਾ ਸਕਦਾ ਹੈ।ਦਰਅਸਲ ਬੀਤੇ ਦਿਨੀਂ ਗਾਇਕ ਸਤਿੰਦਰ ਸਰਤਾਜ ਨੇ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੀ ਇਹ ਤਸਵੀਰਾਂ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦਿਆਂ ਸਤਿੰਦਰ ਸਰਤਾਜ ਨੇ ਕੈਪਸ਼ਨ 'ਚ ਲਿਖਿਆ ਹੈ " #Raushan jamaal-e-yaar se hai #Mumbai tamaam.. Koi mil gya😊@hrithikroshan Such a glorious meeting with an extremely #Talented & #Handsome #Actor from our #Film📽industry! @malvinmasseyofficial Amazing work in #Super30 #HrithikRoshan keep inspiring best wishes #Sartaaj🎼 "
ਦੱਸਣਯੋਗ ਕਿ ਸਤਿੰਦਰ ਸਰਤਾਜ ਪੰਜਾਬੀ ਸੰਗੀਤ ਜਗਤ 'ਚ ਇਕ ਸਫਲ ਤੇ ਸਤਿਕਾਰਤ ਗਾਇਕ ਵੱਜੋਂ ਜਾਣੇ ਜਾਂਦੇ ਹਨ । 'ਸਾਂਈ', 'ਚੀਰੇ ਵਾਲੀਆ', 'ਨਿੱਕੀ ਜਿਹੀ ਕੁੜੀ', 'ਮਾਸੂਮੀਅਤ', 'ਸਜਣ ਰਾਜੀ' ਤੇ 'ਉਡਾਰੀਆਂ' ਸਮੇਤ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। ਹਾਲੀਵੁੱਡ ਫਿਲਮ 'ਦਿ ਬਲੈਕ ਪ੍ਰਿੰਸ' ਨਾਲ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।ਇਸੇ ਸਾਲ ਉਨ੍ਹਾਂ ਨੇ ਆਪਣੀ ਅਗਾਮੀ ਫਿਲਮ 'ਅਨਪੜ ਅੱਖੀਆਂ' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ, ਜਿਸ 'ਚ ਉਨ੍ਹਾਂ ਨਾਲ ਅਦਿੱਤੀ ਸ਼ਰਮਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸਤਿੰਦਰ ਸਰਤਾਜ ਨੇ ਹਾਲ ਹੀ ਆਪਣੀ ਨਵੀਂ ਐਲਬਮ 'ਦਰਿਆਈ ਤਰਜ਼ਾਂ' ਵੀ ਅਨਾਊਂਸ ਕੀਤੀ ਜਿਸ ਦਾ ਪਹਿਲਾ ਗੀਤ 'ਗੁਰਮੁਖੀ ਦਾ ਬੇਟਾ' ਰਿਲੀਜ਼ ਹੋ ਚੁੱਕਿਆ ਹੈ।