FacebookTwitterg+Mail

ਸੱਤ ਦਰਿਆਵਾਂ ਨੂੰ ਸਿਜਦਾ ਕਰੇਗੀ ਸਤਿੰਦਰ ਸਰਤਾਜ ਦੀ ਇਹ ਐਲਬਮ

satinder sartaaj new album seven rivers poster launch
14 June, 2019 08:39:32 PM

ਜਲੰਧਰ (ਬਿਊਰੋ)— ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਗਾਇਕ ਹਮੇਸ਼ਾ ਪੰਜਾਬੀ ਮਾਂ ਬੋਲੀ, ਪੰਜਾਬੀ ਸੰਗੀਤ ਜਗਤ ਤੇ ਪੰਜਾਬੀ ਸਰੋਤਿਆਂ ਦੀ ਝੋਲੀ ਬਾਕਮਾਲ ਗੀਤ ਪਾਉਂਦੇ ਹਨ। ਸਤਿੰਦਰ ਸਰਤਾਜ ਉਨ੍ਹਾਂ ਗਾਇਕਾਂ 'ਚੋਂ ਇਕ ਹਨ, ਜੋ ਆਪਣੀ ਗਾਇਕੀ ਨਾਲ ਰੂਹ ਨੂੰ ਸਕੂਨ ਦਿੰਦੇ ਹਨ। ਸਤਿੰਦਰ ਸਰਤਾਜ ਇਸ ਵਾਰ ਕੁਝ ਵੱਖਰੀਆਂ ਤਰਜ਼ਾਂ ਛੇੜਨ ਜਾ ਰਹੇ ਹਨ। ਇਹ ਤਰਜ਼ਾਂ ਹਨ ਸੱਤ ਦਰਿਆਵਾਂ ਦੀਆਂ। ਜੀ ਹਾਂ, ਸਤਿੰਦਰ ਸਰਤਾਜ 'ਵਿਸ਼ਵ ਸੰਗੀਤ ਦਿਵਸ' 'ਤੇ ਆਪਣੀ ਨਵੀਂ ਐਲਬਮ 'ਦਰਿਆਈ ਤਰਜ਼ਾਂ' ਰਿਲੀਜ਼ ਕਰਨ ਜਾ ਰਹੇ ਹਨ।

 

 
 
 
 
 
 
 
 
 
 
 
 
 
 

#SevenRivers🌊ਦਰਿਆਈ ਤਰਜ਼ਾਂ #NewAlbum Coming on #21June 2019 #WorldMusicDay This is an affectionate expression towards the Ancient Geography of my Motherland & a manifestation about the value of Water for our beautiful planet Earth🌎. I am dedicating these 7 Songs to 7 Rivers for making us more aware & connected to this boon of Nature. ਨਜ਼ਰਾਨਾ ਕਬੂਲ ਕਰਨਾ ਜੀ ~ #Sartaaj🎼 ੧: ਗੁਰਮੁਖੀ ਦਾ ਬੇਟਾ { ਸਤਲੁਜ } 1. Gurmukhi Da Beta { Sutlej } ੨: ਪਿਆਰ ਦੇ ਮਰੀਜ਼ { ਚੇਨਾਬ } 2. Pyar De Mareez { Chenab } ੩: ਤਵੱਜੋ { ਸਿੰਧ } 3. Twajjo { Sindh } ੪: ਹਮਾਇਤ { ਬਿਆਸ } 4. Hamayat { Beas } ੫: ਬਾਕੀ ਜਿਵੇਂ ਕਹੋਂਗੇ {ਜਿਹਲਮ} 5: Baki Jive’n Kahonge {Jhelum} ੬:ਦਹਿਲੀਜ਼ {ਘੱਗਰ} 6: Dehleez {Ghaggar} ੭: ਮਤਵਾਲੀਏ { ਰਾਵੀ } 7. Matwaliye { Raavi }

A post shared by Satinder Sartaaj (@satindersartaaj) on Jun 14, 2019 at 6:06am PDT

ਸਤਿੰਦਰ ਸਰਤਾਜ ਦੀ ਇਸ ਐਲਬਮ ਦੀ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਗੀਤਾਂ ਦੇ ਨਾਂ ਵੱਖ-ਵੱਖ ਦਰਿਆਵਾਂ 'ਤੇ ਆਧਾਰਿਤ ਹਨ। ਇਸ ਐਲਬਮ ਦਾ ਪਹਿਲਾ ਗੀਤ 'ਗੁਰਮੁਖੀ ਦਾ ਬੇਟਾ' (ਸਤਲੁਜ), ਦੂਜਾ ਗੀਤ 'ਪਿਆਰ ਦੇ ਮਰੀਜ਼' (ਚੈਨਾਬ), ਤੀਜਾ ਗੀਤ 'ਤਵੱਜੋ' (ਸਿੰਧ), ਚੌਥਾ ਗੀਤ 'ਹਮਾਇਤ' (ਬਿਆਸ), ਪੰਜਵਾਂ ਗੀਤ 'ਬਾਕੀ ਜਿਵੇਂ ਕਹੋਗੇ' (ਜਿਹਲਮ), ਛੇਵਾਂ ਗੀਤ 'ਦਹਿਲੀਜ਼' (ਘੱਗਰ) ਤੇ ਸੱਤਵਾਂ ਗੀਤ 'ਮਤਵਾਲੀਏ' (ਰਾਵੀ) ਹੋਵੇਗਾ।

ਸਤਿੰਦਰ ਸਰਤਾਜ ਨੇ ਹਮੇਸ਼ਾ ਪੰਜਾਬੀ ਗਾਇਕੀ 'ਚ ਨਵੇਂ ਤਜਰਬਿਆਂ ਦੇ ਨਾਲ-ਨਾਲ ਸਰੋਤਿਆਂ ਨੂੰ ਅਜਿਹੇ ਗੀਤ ਦਿੱਤੇ ਹਨ, ਜੋ ਹਮੇਸ਼ਾ ਸਰੋਤਿਆਂ ਦੀ ਪਸੰਦ 'ਤੇ ਖਰੇ ਉਤਰਦੇ ਹਨ। ਸਤਿੰਦਰ ਸਰਤਾਜ ਦੀ ਮਿੱਠੀ ਆਵਾਜ਼ ਤੇ ਸਾਫ-ਸੁਥਰੇ ਗੀਤ ਹਮੇਸ਼ਾ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਾਇਲ ਕਰਦੇ ਹਨ। ਇਸ ਵਾਰ ਵੀ ਸਰਤਾਜ ਕੁਝ ਵੱਖਰਾ ਕਰਨ ਜਾ ਰਹੇ ਹਨ। 'ਦਰਿਆਈ ਤਰਜ਼ਾਂ' ਐਲਬਮ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। 'ਸਾਗਾ ਮਿਊਜ਼ਿਕ' ਵਲੋਂ ਇਸ ਐਲਬਮ ਨੂੰ 21 ਜੂਨ ਰਿਲੀਜ਼ ਕੀਤਾ ਜਾਵੇਗਾ।


Tags: Satinder SartaajSeven Riversਦਰਿਆਈ ਤਰਜ਼ਾਂNew AlbumMusic UpdatePunjabi SongsBeat MinsterSaga Music

About The Author

Lakhan

Lakhan is content editor at Punjab Kesari