FacebookTwitterg+Mail

ਲੋਕਾਂ ਦੇ ਦਿਲਾਂ 'ਚ ਘਰ ਕਰ ਰਿਹਾ ਹੈ ਸਤਿੰਦਰ ਸਰਤਾਜ ਦਾ 'ਰਸੀਦ'

satinder sartaaj new song raseed
29 November, 2018 12:25:40 PM

ਜਲੰਧਰ(ਬਿਊਰੋ)— ਪੰਜਾਬੀ ਸੂਫੀ ਗਾਇਕੀ ਦੇ ਮਹਾਨ ਕਲਾਕਾਰ ਸਤਿੰਦਰ ਸਰਤਾਜ ਹਮੇਸ਼ਾ ਹੀ ਆਪਣੀ ਗਾਇਕੀ ਕਾਰਨ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਸਤਿੰਦਰ ਸਰਤਾਦ ਸੂਫੀ ਗਾਇਕੀ ਦਾ ਉਹ ਨਾਂ ਹੈ, ਜਿਨ੍ਹਾਂ ਨੇ ਪੰਜਾਬੀ ਸੂਫੀ ਗਾਇਕੀ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ ਹੈ। ਹਾਲ ਹੀ 'ਚ ਸਤਿੰਦਰ ਸਰਤਾਜ ਦਾ ਗੀਤ 'ਰਸੀਦ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ। ਉਨ੍ਹਾਂ ਦਾ ਗੀਤ 'ਰਸੀਦ' ਇਕ ਸੂਫੀ ਰੋਮਾਂਟਿਕ ਗੀਤ ਹੈ, ਜਿਸ ਦਾ ਇਕ-ਇਕ ਬੋਲ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਦਾ ਹੈ। ਦੱਸ ਦੇਈਏ ਕਿ ਸਤਿੰਦਰ ਸਰਤਾਜ ਦੀ ਐਲਬਮ 'ਸੀਜ਼ਨ ਆਫ ਸਰਤਾਜ' ਦਾ ਇਹ ਗੀਤ ਆਖਰੀ ਹੈ। ਸਤਿੰਦਰ ਸਰਤਾਜ ਦੇ ਗੀਤ 'ਰਸੀਦ' ਨੂੰ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਦੀ ਵੀਡੀਓ ਦੀ ਸਿਨਮੈਟੋਗ੍ਰਾਫੀ, ਐਡੀਟਿੰਗ ਅਤੇ ਡਾਇਰੈਕਸ਼ਨ ਇਹ ਤਿੰਨੋ ਅਹਿਮ ਭਾਗ ਸੰਨੀ ਧਿਨਸੇ ਵਲੋਂ ਸੰਭਾਲੇ ਗਏ ਹਨ। 'ਰਸੀਦ' ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਦਾ ਹਰ ਗੀਤ ਧੁਰ ਅੰਦਰ ਤੱਕ ਪਹੁੰਚਦਾ ਹੈ ਅਤੇ ਰੂਹ ਨੂੰ ਸ਼ਾਂਤੀ ਦਿੰਦਾ ਹੈ। ਉਸੇ ਤਰ੍ਹਾਂ 'ਰਸੀਦ' ਗੀਤ ਨੂੰ ਵੀ ਇਕ ਵਾਰ ਸੁਣੇ 'ਤੇ ਮਨ ਨਹੀਂ ਭਰਦਾ ਸਗੋਂ ਬਵਾਰ-ਵਾਰ ਸੁਣਨ ਲਈ ਦਿਲ ਮਜ਼ਬੂਰ ਹੋ ਜਾਂਦਾ ਹੈ। ਦੱਸ ਦੇਈਏ ਕਿ ਸਤਿੰਦਰ ਸਰਤਾਜ ਫਿਲਮ ਇੰਡਸਟਰੀ 'ਚ ਡੈਬਿਊ ਕਰ ਚੁੱਕੇ ਹਨ। ਉਨ੍ਹਾਂ ਨੇ 'ਬਲੈਕ ਪ੍ਰਿੰਸ' ਫਿਲਮ 'ਚ ਲੀਡ ਭੂਮਿਕਾ ਨਿਭਾਈ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।


Tags: Raseed Satinder Sartaaj Jatinder Shah Seasons Of Sartaaj Sumeet Singh Punjabi Singer

Edited By

Sunita

Sunita is News Editor at Jagbani.