FacebookTwitterg+Mail

ਗੌਰੀ ਮੇਮ ਨੂੰ ਵੀ ਪਸੰਦ ਆਇਆ ਸਤਿੰਦਰ ਸਰਤਾਜ ਦਾ ਗੀਤ 'ਉਡਾਰੀਆਂ'

satinder sartaaj udaarian
03 October, 2018 04:44:04 PM

ਜਲੰਧਰ (ਬਿਊਰੋ)— ਸੂਫੀ ਗਾਇਕੀ ਨੂੰ ਨਵੇਂ ਮੁਕਾਮ 'ਤੇ ਲੈ ਜਾਣ ਵਾਲੇ ਪੰਜਾਬੀ ਗਾਇਕ ਸਤਿੰਦਰਪਾਲ ਸਿੰਘ ਉਰਫ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਉਨ੍ਹਾਂ ਦੀ ਐਲਬਮ ਦੇ 'ਸੀਜ਼ਨ ਆਫ ਸਰਤਾਜ' ਦਾ ਇਕ ਗੀਤ 'ਉਡਾਰੀਆਂ' ਰਿਲੀਜ਼ ਹੋਇਆ ਸੀ, ਜਿਸ ਨੂੰ ਪੰਜਾਬੀ ਲੋਕਾਂ ਵਲੋਂ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵਸਦੇ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਗੌਰੀ ਮੇਮ ਸਤਿੰਦਰ ਸਰਤਾਜ ਦੇ ਗੀਤ 'ਉਡਾਰੀਆਂ' ਦੀ ਰੱਜ ਤਾਰੀਫ ਕਰ ਰਹੀ ਹੈ। ਦੱਸ ਦੇਈਏ ਕਿ ਸਤਿੰਦਰ ਸਰਤਾਜ ਦਾ 'ਉਡਾਰੀਆਂ' ਗੀਤ 'ਸਾਗਾ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਏ ਆਨੇਕਾਂ ਗੀਤਾਂ ਨੂੰ ਪ੍ਰਸਿੱਧੀ ਮਿਲੀ ਹੈ ਅਤੇ ਉਹ ਸੁਪਰਹਿੱਟ ਸਾਬਿਤ ਹੋਏ ਹਨ। 'ਉਡਾਰੀਆਂ' ਗੀਤ ਦੇ ਬੋਲ ਸਤਿੰਦਰ ਸਰਤਾਜ ਵਲੋਂ ਹੀ ਲਿਖੇ ਗਏ ਸਨ ਅਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਸਤਿੰਦਰ ਸਰਤਾਜ ਦੇ ਇਸ ਗੀਤ ਨੂੰ ਸੁਮੀਤ ਸਿੰਘ ਪ੍ਰੋਡਿਊਸ ਕੀਤਾ ਹੈ। ਖਬਰ ਲਿਖਣ ਤੱਕ ਸਤਿੰਦਰ ਸਰਤਾਜ ਦੇ 'ਉਡਾਰੀਆਂ' ਗੀਤ ਨੂੰ 25 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। 'ਉਡਾਰੀਆਂ' ਗੀਤ ਦੀ ਵੀਡੀਓ 5 ਮਿੰਟ 50 ਸੈਕਿੰਡ ਦੀ ਹੈ, ਜਿਸ 'ਚ ਸਤਿੰਦਰ ਸਰਤਾਜ ਨੇ ਆਪਣੇ ਪਿਆਰ ਨੂੰ ਬਿਆਨ ਕੀਤਾ ਹੈ।

ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਦਾ ਜਨਮ 31 ਅਗਸਤ 1979 'ਚ ਹੁਸ਼ਿਆਰਪੁਰ 'ਚ ਹੋਇਆ। ਸਰਤਾਜ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਚੱਬੇਵਾਲ ਅਤੇ ਪੱਟੀ ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ 'ਚ ਸੰਗੀਤ ਦੀ ਲਗਨ ਸੀ, ਇਸ ਲਈ ਤੀਜੀ ਜਮਾਤ 'ਚ ਪੜ੍ਹਦੇ ਹੋਏ ਉਨ੍ਹਾਂ ਨੇ ਆਪਣੀ ਸਟੇਜ ਪਰਫਾਰਮੈਂਸ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ ਸਨ। ਗਾਇਕੀ ਤੋਂ ਇਲਾਵਾ ਉੁਹ ਲੇਖਕ, ਅਦਾਕਾਰ, ਮਿਊਜ਼ਿਕ ਕੰਪੋਜ਼ਰ ਵਜੋਂ ਵੀ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2003 'ਚ ਕੀਤੀ ਪਰ ਉਨ੍ਹਾਂ ਨੂੰ ਪ੍ਰਸਿੱਧੀ ਗੀਤ 'ਸਾਂਈ' ਨਾਲ ਮਿਲੀ, ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਤੋਂ ਬਾਅਦ ਉਨ੍ਹਾਂ ਦੀ ਦੇਸ਼ਾਂ-ਵਿਦੇਸ਼ਾਂ 'ਚ ਕਈ ਸਟੇਜ ਪਰਫਾਰਮੈਂਸ ਦਿੱਤੀਆਂ।


Tags: Seasons Of Sartaaj UdaarianSaga Music Satinder Sartaaj Jatinder Shah Sumeet Singh Saga Music

Edited By

Sunita

Sunita is News Editor at Jagbani.