FacebookTwitterg+Mail

'ਸਾਈਂ' ਦੇ ਸ਼ਾਂਤ ਗਾਇਨ ਨਾਲ ਸਰਤਾਜ ਨੇ ਦਰਸ਼ਕਾਂ ਦਾ ਕੀਤਾ ਮਨੋਰੰਜਨ

satinder sartaj
25 July, 2017 09:09:25 AM

ਮੋਹਾਲੀ— ਮੰਨੇ-ਪ੍ਰਮੰਨੇ ਸੂਫੀ ਗਾਇਕ, ਕਵੀ, ਲੇਖਕ ਤੋਂ ਅਭਿਨੇਤਾ ਬਣੇ ਸਤਿੰਦਰ ਸਰਤਾਜ ਨੇ ਨਾਰਥ ਕੰਟਰੀ ਮਾਲ ਖਰੜ ਵਿਚ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਚੰਡੀਗੜ੍ਹ ਅਤੇ ਨਾਰਥ ਕੰਟਰੀ ਮਾਲ ਅਤੇ ਐਟਲਸ ਆਊਟਡੋਰ ਕੰਪਨੀ ਨਾਲ ਆਯੋਜਿਤ ਲਾਈਵ ਇਨ ਕੰਸਰਟ ਵਿਚ ਪ੍ਰਦਰਸ਼ਨ ਕੀਤਾ। ਟਰਾਈ ਸਿਟੀ ਅਤੇ ਦੂਰ-ਦਰਾਜ ਦੇ ਖੇਤਰਾਂ ਦੇ ਹਜ਼ਾਰਾਂ ਲੋਕਾਂ ਨੇ ਇਸ ਸੂਫੀ ਨਾਈਟ ਵਿਚ ਹਿੱਸਾ ਲਿਆ। 
ਇਸ ਮੌਕੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਅਤੇ ਐਟਲਸ ਆਊਟਡੋਰ ਮੀਡੀਆ ਦੇ ਐੱਮ. ਡੀ. ਇਸ਼ਪ੍ਰੀਤ ਸਿੰਘ ਵਿੱਕੀ ਵੀ ਹਾਜ਼ਰ ਸਨ। ਸਰਤਾਜ ਨੇ ਆਪਣੇ 'ਸਾਈਂ' ਦੇ ਸ਼ਾਂਤ ਗਾਇਨ ਦੇ ਨਾਲ ਭੀੜ ਦਾ ਮਨੋਰੰਜਨ ਕੀਤਾ। ਉਨ੍ਹਾਂ ਆਪਣੇ ਕਈ ਹੋਰ ਹਿੱਟ ਗੀਤ ਵੀ ਗਾਏ। ਸ਼ੋਅ ਤੋਂ ਬਾਅਦ ਡਾ. ਅੰਸ਼ੂ ਕਟਾਰੀਆ ਨੇ ਸਤਿੰਦਰ ਸਰਤਾਜ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਅਤੇ ਪਹਿਲੀ ਹਾਲੀਵੁੱਡ ਮੂਵੀ ਦੇ ਲਈ ਸਨਮਾਨਿਤ ਕੀਤਾ।


Tags: Satinder sartajPunjabi starChandigarh concertsਸਤਿੰਦਰ ਸਰਤਾਜਚੰਡੀਗੜ੍ਹ