FacebookTwitterg+Mail

ਮਾਂ ਨਾਲ ਦਿਸੀ ਸਤਿੰਦਰ ਸੱਤੀ, ਤਸਵੀਰ ਵਾਇਰਲ

satinder satti
31 May, 2019 10:39:38 AM

ਜਲੰਧਰ (ਬਿਊਰੋ) : ਅਦਬ ਦੇ ਨਾਲ ਸਟੇਜ 'ਤੇ ਖੜ੍ਹ ਕੇ ਆਪਣੀ ਬੁਲੰਦ ਆਵਾਜ਼ ਨਾਲ ਸ਼ਾਇਰੀ ਦੇ ਰਾਹੀਂ ਦਿਲ ਦੇ ਜਜ਼ਬਾਤਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਜੇਕਰ ਹੁਨਰ ਕਿਸੇ ਕੋਲ ਹੈ, ਤਾਂ ਉਹ ਹੈ ਸਤਿੰਦਰ ਸੱਤੀ। ਬਾਕਮਾਲ ਸ਼ਾਇਰੀ ਅਤੇ ਲੇਖਣੀ ਦੀ ਮਸ਼ਹੂਰ ਐਂਕਰ ਸਤਿੰਦਰ ਸੱਤੀ ਨੇ ਹਾਲ ਹੀ 'ਚ ਆਪਣੀ ਮਾਂ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਸਤਿੰਦਰ ਸੱਤੀ ਨੇ ਲਿਖਿਆ, ''My mom taught me stand for myself .be proud of who I am. Laugh when you are happy laugh more louder when you are struggling for happiness''।

Punjabi Bollywood Tadka
ਦੱਸ ਦਈਏ ਕਿ ਸਤਿੰਦਰ ਸੱਤੀ ਨੇ ਐਂਕਰਿੰਗ ਦੀ ਦੁਨੀਆਂ ਦੇ ਨਾਲ-ਨਾਲ ਪੰਜਾਬੀ ਮਨੋਰੰਜਨ ਜਗਤ ਅਤੇ ਆਪਣੇ ਸੱਭਿਆਚਾਰ ਨੂੰ ਆਪਣੇ ਹੁਨਰ ਨਾਲ ਸ਼ਿੰਗਾਰਿਆ ਹੋਇਆ ਹੈ। ਉਹ ਆਪਣੀ ਬਾਕਮਾਲ ਸ਼ਾਇਰੀ ਅਤੇ ਲੇਖਣੀ ਕਰਕੇ ਵੀ ਜਾਣੀ ਜਾਂਦੀ ਹੈ। 


Tags: Satinder SattiSaanjh Dilaan DiPeengMohInstagram PostViralPunjabi Celebrity

About The Author

sunita

sunita is content editor at Punjab Kesari