FacebookTwitterg+Mail

ਖੁਦ ਕਿਰਾਏ 'ਤੇ ਰਹਿਣ ਵਾਲੀ ਔਰਤ ਨੇ ਰੁਲਦੇ ਸਤੀਸ਼ ਕੌਲ ਨੂੰ ਦਿੱਤਾ ਸਹਾਰਾ

satish kaul
02 January, 2019 01:29:54 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬੀ ਫਿਲਮਾਂ ਦਾ 'ਅਮਿਤਾਭ ਬੱਚਨ' ਆਖਿਆ ਜਾਣ ਵਾਲਾ ਮਸ਼ਹੂਰ ਅਭਿਨੇਤਾ ਸਤੀਸ਼ ਕੌਲ ਇਨ੍ਹੀਂ ਦਿਨੀਂ ਕਾਫੀ ਬੁਰੇ ਦੌਰ 'ਚ ਗੁਜਰ ਰਹੇ ਹਨ। ਸਤੀਸ਼ ਕੌਲ ਦੀ ਆਰਥਿਕ ਤੰਗੀ ਤੇ ਬਜ਼ੁਰਗ ਅਵਸਥਾ ਨੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਹੈ। ਦੱਸ ਦਈਏ ਕਿ ਸਤੀਸ਼ ਕੌਲ ਨੂੰ ਲੁਧਿਆਣਾ ਦੇ ਇਕ ਬ੍ਰਿਧ ਆਸ਼ਰਮ 'ਚ ਰੱਖਿਆ ਗਿਆ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
 PunjabKesari
ਦੱਸ ਦਈਏ ਕਿ ਜਦੋਂ ਇਸ ਬਾਰੇ ਉਨ੍ਹਾਂ ਦੀ ਇਕ ਫੈਨ ਸਤਿਆ ਦੇਵੀ ਨੂੰ ਪਤਾ ਲੱਗਾ ਤਾਂ ਉਹ ਸਤੀਸ਼ ਕੌਲ ਨੂੰ ਆਪਣੇ ਨਾਲ ਆਪਣੇ ਘਰ ਲੈ ਆਈ।

PunjabKesari

ਹਾਲਾਂਕਿ ਸਤਿਆ ਦੇਵੀ ਕੋਲ ਖੁਦ ਦਾ ਮਕਾਨ ਨਹੀਂ ਹੈ, ਉਹ ਵੀ ਕਿਰਾਏ ਦੇ ਮਕਾਨ 'ਚ ਆਪਣਾ ਜੀਵਨ ਬਤੀਤ ਕਰ ਰਹੀ ਹੈ।

PunjabKesari

ਇਸੇ ਹੀ ਘਰ 'ਚ ਸਤਿਆ ਦੇਵੀ ਐਕਟਰ ਸਤੀਸ਼ ਕੌਲ ਦੀ ਦੇਖ-ਭਾਲ ਕਰ ਰਹੀ ਹੈ। ਸਤੀਸ਼ ਕੌਲ ਦਾ ਕਹਿਣਾ ਹੈ ਕਿ ਆਰਥਿਕ ਤੰਗੀ ਕਾਰਨ ਮੇਰਾ ਜੀਵਨ ਬਸਰ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਕੁਝ ਕਲਾਕਾਰਾਂ ਨੂੰ ਛੱਡ ਕੇ ਸਰਕਾਰ ਜਾਂ ਕਿਸੇ ਸਾਥੀ ਕਲਾਕਾਰ ਨੇ ਮੇਰੀ ਮਦਦ ਨਹੀਂ ਕੀਤੀ।

PunjabKesari
ਜ਼ਿਕਰਯੋਗ ਹੈ ਕਿ ਸਤੀਸ਼ ਕੌਲ ਨੇ 300 ਪੰਜਾਬੀ ਤੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਪਾਲੀਵੁੱਡ ਫਿਲਮ ਇੰਡਸਟਰੀ ਨੂੰ ਕਈ ਪੰਜਾਬੀ ਸੁਪਰਹਿੱਟ ਫਿਲਮਾਂ ਵੀ ਦਿੱਤੀਆਂ ਹਨ।

PunjabKesari

ਉਨ੍ਹਾਂ ਨੇ ਆਪਣੀ ਜਮਾਂ ਪੂੰਜੀ ਐਕਟਿੰਗ ਸਕੂਲ ਖੋਲਣ 'ਚ ਖਰਚ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ।

PunjabKesari

ਇਸ ਕਾਰਨ ਹੀ ਉਨ੍ਹਾਂ ਦੀ ਪਤਨੀ ਤੇ ਬੱਚਾ ਵੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ। ਆਰਥਿਕ ਮੰਦਹਾਲੀ ਕਾਰਨ ਸਤੀਸ਼ ਕੌਲ ਇਕੱਲੇ ਜੀਵਨ ਜਿਊਣ ਲਈ ਮਜ਼ਬੂਰ ਹੋ ਗਏ।

PunjabKesari

ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਲਾਕਾਰਾਂ ਦੀ ਬਣਦੀ ਸਹਾਇਤਾ ਕੀਤੀ ਜਾਵੇ ਤੇ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਵੀ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਨਾ ਹੋਣਾ ਪਵੇ।

PunjabKesari

PunjabKesari

PunjabKesari


Tags: Satish Kaul Satya Devi Ludhiana Briddh Asram Punjabi Movies Viral

Edited By

Sunita

Sunita is News Editor at Jagbani.