FacebookTwitterg+Mail

B'Day Spl : 1 ਸਾਲ 'ਚ 60 ਕਿਰਦਾਰ ਨਿਭਾਅ ਚੁੱਕੇ ਹਨ ਸਤੀਸ਼ ਸ਼ਾਹ

satish shah
25 June, 2018 02:15:48 PM

ਮੁੰਬਈ (ਬਿਊਰੋ)— ਜਦੋਂ 90 ਦੇ ਦਹਾਕੇ ਦੇ ਕਾਮੇਡੀ ਐਕਟਰਜ਼ ਦਾ ਜ਼ਿਕਰ ਆਉਂਦਾ ਹੈ ਤਾਂ ਉਸ 'ਚ ਅਭਿਨੇਤਾ ਤੇ ਕਾਮੇਡੀਅਨ ਸਤੀਸ਼ ਸ਼ਾਹ ਦਾ ਨਾਂ ਜ਼ਿਹਨ 'ਚ ਆ ਹੀ ਜਾਂਦਾ ਹੈ। ਸਤੀਸ਼ ਸ਼ਾਹ ਫਿਲਮੀ ਕਰੀਅਰ ਦੌਰਾਨ ਕਈ ਕਾਮੇਡੀ ਫਿਲਮਾਂ 'ਚ ਨਜ਼ਰ ਆ ਚੁੱਕੇ ਸਨ। ਇਸ ਤੋਂ ਇਲਾਵਾ ਉਹ ਕਈ ਟੀ. ਵੀ. ਸ਼ੋਅਜ਼ 'ਚ ਸ਼ਾਨਦਾਰ ਭੂਮਿਕਾਵਾਂ ਨਿਭਾਅ ਚੁੱਕੇ ਹਨ। ਸਤੀਸ਼ ਸ਼ਾਹ ਦਾ ਜਨਮ 25 ਜੂਨ, 1947 ਨੂੰ ਗੁਜਰਾਤ ਦੇ ਪਿੰਡ ਮਾਂਡਵੀ 'ਚ ਹੋਇਆ ਹੈ। ਹਿੰਦੀ ਤੋਂ ਇਲਾਵਾ ਉਹ ਕਈ ਮਰਾਠੀ ਫਿਲਮਾਂ 'ਚ ਕੰਮ ਕਰ ਚੁੱਕੇ ਸਨ।

Punjabi Bollywood Tadka
ਸਤੀਸ਼ ਨੇ ਆਪਣੇ ਕਰੀਅਰ 'ਚ ਕਰੀਬ 200 ਫਿਲਮਾਂ 'ਚ ਕੰਮ ਕੀਤਾ। ਉਹ ਫਿਲਮ 'ਅਰਵਿੰਦ ਦੇਸਾਈ ਦੀ ਅਜੀਬ ਦਾਸਤਾਂ' ਨਾਲ ਚਰਚਾ 'ਚ ਆਏ ਸਨ। 'ਜਾਨੇ ਭੀ ਦੋ ਯਾਰੋਂ' 'ਚ ਉਨ੍ਹਾਂ ਦੇ ਅਭਿਨੈ ਨੂੰ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਦੀ ਪਿਛਲੀ ਫਿਲਮ 'ਹਮਸ਼ਕਲ' ਸੀ ਜੋ ਸਾਲ 2014 'ਚ ਰਿਲੀਜ਼ ਹੋਈ ਸੀ। ਆਪਣੇ ਕਰੀਅਰ ਦੀ ਸ਼ੁਰੂਆਤ 'ਚ 'ਯੇ ਜੋ ਹੈ ਜ਼ਿੰਦਗੀ' ਨਾਮਕ ਕਾਮੇਡੀ ਟੀ. ਵੀ. ਸ਼ੋਅ ਨਾਲ ਸਤੀਸ਼ ਨੇ ਸਭ ਨੂੰ ਦੀਵਾਨਾ ਬਣਾ ਲਿਆ ਸੀ। ਉਨ੍ਹਾਂ ਸਾਲ ਦੇ ਅੰਦਰ 60 ਵੱਖ-ਵੱਖ ਕਿਰਦਾਰ ਨਿਭਾਏ ਸਨ। ਖੁਦ ਸਤੀਸ਼ ਵੀ ਇਸ ਸ਼ੋਅ ਦਾ ਆਪਣੇ ਕਰੀਅਰ ਨੂੰ ਸਫਲ ਬਣਾਉਣ 'ਚ ਅਹਿਮ ਯੋਗਦਾਨ ਮੰਨਦੇ ਹਨ।

Punjabi Bollywood Tadka
ਸਤੀਸ਼ ਨੇ ਸਾਲ 1972 'ਚ ਮਧੂ ਸ਼ਾਹ ਨਾਲ ਵਿਆਹ ਕੀਤਾ। ਸਤੀਸ਼ ਟੀ. ਵੀ. ਮਸ਼ਹੂਰ ਕਾਮੇਡੀ ਸ਼ੋਅ 'ਕਾਮੇਡੀ ਸਰਕਸ' 'ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਹਨ। ਫਿਲਮ 'ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਉਂਦਾ ਹੈ'' 'ਚ ਉਨ੍ਹਾਂ ਨੈਗਟਿਵ ਕਿਰਦਾਰ ਨਿਭਾਇਆ ਸੀ। ਉੱਥੇ ਹੀ ਸਤੀਸ਼ ਕਾਮੇਡੀ ਤੋਂ ਇਲਾਵਾ ਨੈਗਟਿਵ ਕਿਰਦਾਰ ਨਾਲ ਚਰਚਾ 'ਚ ਰਹੇ ਸਨ।

Punjabi Bollywood TadkaPunjabi Bollywood Tadka


Tags: Satish Shah Birthday Yeh Jo Hai Zindag Comedy Circus Humshakals Bollywood Actor

Edited By

Kapil Kumar

Kapil Kumar is News Editor at Jagbani.