FacebookTwitterg+Mail

ਕੱਲ ਨੂੰ ਰਿਲੀਜ਼ ਹੋਵੇਗਾ 'ਯਾਰਾ ਵੇ' ਦਾ ਗੀਤ 'ਸੱਤ ਪਿੰਡਾਂ ਵਿਚ'

satt pinda vich
01 April, 2019 01:49:56 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਯਾਰਾ ਵੇ' ਇਨ੍ਹੀਂ ਦਿਨੀਂ ਦਰਸ਼ਕਾਂ ਵਿਚਾਲੇ ਆਪਣੇ ਟਰੇਲਰ ਤੇ ਗੀਤਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਦੇ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ, ਜਿਨ੍ਹਾਂ ਨੂੰ ਵਧੀਆ ਹੁੰਗਾਰਾ ਵੀ ਮਿਲ ਰਿਹਾ ਹੈ। ਹਾਲ ਹੀ 'ਚ ਮੋਨਿਕਾ ਨੇ 'ਯਾਰਾ ਵੇ' ਫਿਲਮ ਦੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ, ਜਿਸ ਦਾ ਨਾਂ ਹੈ 'ਸੱਤ ਪਿੰਡਾਂ ਵਿਚ'। 'ਸੱਤ ਪਿੰਡਾਂ ਵਿਚ' ਗੀਤ 2 ਅਪ੍ਰੈਲ ਯਾਨੀ ਕੱਲ ਰਿਲੀਜ਼ ਹੋਵੇਗਾ। ਗੀਤ ਨੂੰ ਆਵਾਜ਼ ਮੰਨਤ ਨੂਰ ਨੇ ਦਿੱਤੀ ਹੈ, ਜਿਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ।

 
 
 
 
 
 
 
 
 
 
 
 
 
 

My favourite song comes out tomorrow!!! #SattPindaVich #Tomorrow #YaaraVe #April5th 🥰🥰🥰

A post shared by Monica Gill (@monica_gill1) on Mar 31, 2019 at 10:08pm PDT


ਉਥੇ ਫਿਲਮ ਦੀ ਗੱਲ ਕਰੀਏ ਤਾਂ 'ਯਾਰਾ ਵੇ' ਨੂੰ ਬੈਲੀ ਸਿੰਘ ਕੱਕੜ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਕੋ-ਪ੍ਰੋਡਿਊਸਰ ਫ੍ਰੈਸ਼ਲੀ ਗਰਾਊਂਡ ਐਂਟਰਟੇਨਮੈਂਟ ਹਨ। ਫਿਲਮ 'ਚ ਗਗਨ ਕੋਕਰੀ, ਮੋਨਿਕਾ ਗਿੱਲ, ਯੁਵਰਾਜ ਹੰਸ, ਰਘਵੀਰ ਬੋਲੀ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਮਲਕੀਤ ਰੌਣੀ ਵਰਗੇ ਸਿਤਾਰੇ ਅਹਿਮ ਭੂਮਿਕਾ 'ਚ ਹਨ। ਫਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਖੁਦ ਰਾਕੇਸ਼ ਮਹਿਤਾ ਨੇ ਕੀਤਾ ਹੈ, ਜੋ 1947 ਦੇ ਦੌਰ ਦੀ ਯਾਰਾਂ ਦੀ ਕਹਾਣੀ ਨੂੰ ਬਿਆਨ ਕਰਨ ਦੇ ਨਾਲ-ਨਾਲ ਇਕ ਪਿਆਰੀ ਲਵ ਸਟੋਰੀ ਵੀ ਦਿਖਾਉਂਦੀ ਹੈ। ਦੁਨੀਆ ਭਰ 'ਚ 'ਯਾਰਾ ਵੇ' ਫਿਲਮ 5 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Satt Pinda VichYaara VeRakesh MehtaYuvraj HansGagan KokriMonica GillYograj SinghBN SharmaSardar SohiNirmal RishiHobby Dhaliwal Punjabi Celebrity

Edited By

Sunita

Sunita is News Editor at Jagbani.