FacebookTwitterg+Mail

'ਸੱਤੇ ਪੇ ਸੱਤਾ' ਦੀ ਰੀਮੇਕ 'ਚ ਕੰਮ ਕਰੇਗਾ ਅਕਸ਼ੈ

satte pe satta
18 April, 2019 10:39:27 AM

ਮੁੰਬਈ(ਬਿਊਰੋ)— ਬਾਲੀਵੁੱਡ ਦਾ ਖਿਲਾੜੀ ਅਕਸ਼ੈ ਕੁਮਾਰ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ 'ਸੱਤੇ ਪੇ ਸੱਤਾ' ਦੀ ਰੀਮੇਕ 'ਚ ਕੰਮ ਕਰਦਾ ਨਜ਼ਰ ਆ ਸਕਦਾ ਹੈ। 'ਸੱਤੇ ਪੇ ਸੱਤਾ' 'ਚ ਅਮਿਤਾਭ ਬੱਚਨ ਤੇ ਹੇਮਾ ਮਾਲਿਨੀ ਨੇ ਮੁੱਖ ਭੂਮਿਕਾ ਨਿਭਾਈ ਸੀ। ਕਿਹਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਨੂੰ ਇਹ ਫਿਲਮ ਆਫਰ ਕੀਤੀ ਗਈ ਹੈ ਤੇ ਅਕਸ਼ੈ ਇਸ ਫਿਲਮ 'ਚ ਅਮਿਤਾਭ ਵਾਲੇ ਕਿਰਦਾਰ 'ਚ ਦਿਖਾਈ ਦੇ ਸਕਦੇ ਹਨ।
Punjabi Bollywood Tadka
 ਉੱਥੇ ਹੀ ਹੇਮਾ ਮਾਲਿਨੀ ਵਾਲੇ ਰੋਲ 'ਚ ਦੀਪਿਕਾ ਪਾਦੁਕੋਣ ਦੇ ਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਦੀਪਿਕਾ ਫਿਲਹਾਲ ਆਪਣੀ ਆਉਣ ਵਾਲੀ ਨਵੀਂ ਫਿਲਮ 'ਛਪਾਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
Punjabi Bollywood Tadka
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਦੀ ਹਾਲ ਹੀ 'ਚ ਫਿਲਮ 'ਕੇਸਰੀ' ਰਿਲੀਜ਼ ਹੋਈ ਸੀ ਜਿਸ ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕੀਤੀ ਹੈ।


Tags: Satte Pe SattaAkshay KumarAmitabh BachchanHema MaliniDeepika PadukoneBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.