FacebookTwitterg+Mail

ਰਾਤੋਂ-ਰਾਤ ਸਟਾਰ ਬਣਨ ਪਿੱਛੇ ਸਤਵਿੰਦਰ ਬਿੱਟੀ ਦੀ ਇਹ ਹੈ ਅਸਲ ਕਹਾਣੀ

satwinder bitti
12 January, 2019 11:31:12 AM

ਜਲੰਧਰ (ਬਿਊਰੋ) : ਮਸ਼ਹੂਰ ਗਾਇਕਾ ਸਤਵਿੰਦਰ ਕੌਰ ਬਿੱਟੀ ਸੰਗੀਤ ਜਗਤ ਦਾ ਉਹ ਨਾਂ ਹੈ, ਜਿਨ੍ਹਾਂ ਨੇ ਕਿਸੇ ਸਮੇਂ ਪੰਜਾਬ ਦੀ ਧਰਤੀ 'ਤੇ ਆਪਣੇ ਗੀਤਾਂ ਦੀ ਛਹਿਬਰ ਜਿਹੀ ਲਾ ਦਿੱਤੀ ਸੀ। ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਸਤਵਿੰਦਰ ਬਿੱਟੀ ਦੇ ਧਾਰਮਿਕ ਗੀਤਾਂ ਦੀ ਕੈਸੇਟ ਵੱਜਦੀ ਅਤੇ ਕੋਈ ਰੰਗਾਰੰਗ ਪ੍ਰੋਗਰਾਮ ਹੁੰਦਾ ਤਾਂ ਬਿੱਟੀ ਦੇ ਗੀਤਾਂ ਨਾਲ ਹਰ ਗਲੀ 'ਚ ਉਨ੍ਹਾਂ ਦੇ ਗੀਤਾਂ ਦੀ ਅਵਾਜ਼ ਗੂੰਜਦੀ ਸੁਣਾਈ ਦਿੰਦੀ। ਸਤਵਿੰਦਰ ਬਿੱਟੀ ਨੂੰ ਸੁਰਾਂ ਦੀ ਇੰਨੀ ਸਮਝ ਸੀ ਕਿ ਉਨ੍ਹਾਂ ਨੇ ਜਲਦ ਹੀ ਲੋਕਾਂ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ।

Punjabi Bollywood Tadka

ਗੱਲ ਉਨ੍ਹਾਂ ਵੱਲੋਂ ਪਾਈਆਂ ਗਈਆਂ ਬੋਲੀਆਂ ਦੀ ਹੁੰਦੀ ਤਾਂ ਹਰ ਪੈਰ ਥਿਰਕਣ ਲੱਗ ਪੈਂਦਾ ਅਤੇ ਜੇ ਗੱਲ ਵਾਰਾਂ ਦੀ ਹੁੰਦੀ ਤਾਂ ਪੰਜਾਬ ਦੇ ਹਰ ਗੱਭਰੂ 'ਚ ਇਹ ਵਾਰਾਂ ਨਵਾਂ ਜੋਸ਼ ਭਰਦੀਆਂ ਸਨ। ਜੇ ਉਹ ਆਪਣੇ ਗੀਤਾਂ 'ਚ ਸਿੱਖੀ ਦੀ ਗੱਲ ਕਰਦੀ ਤਾਂ ਹਰ ਨੌਜਵਾਨ ਭਗਤੀ ਨਾਲ ਲਬਰੇਜ਼ ਹੋ ਜਾਂਦਾ।

Punjabi Bollywood Tadka

ਸਤਵਿੰਦਰ ਬਿੱਟੀ ਆਪਣੀ ਇਸ ਕਾਮਯਾਬੀ ਦੇ ਪਿੱਛੇ ਪ੍ਰਮਾਤਮਾ ਦਾ ਵੱਡਾ ਹੱਥ ਮੰਨਦੀ ਹੈ। ਅਖਾੜਿਆਂ 'ਚ ਪੰਜਾਬ ਦੀ ਇਸ ਸੋਹਣੀ ਸੁੱਨਖੀ ਮੁਟਿਆਰ ਦੇ ਆਉਣ ਬਾਰੇ ਪਤਾ ਲੱਗਦਾ ਤਾਂ ਲੋਕ ਵਹੀਰਾਂ ਘੱਤ ਕੇ ਅਖਾੜਾ ਸੁਣਨ ਲਈ ਪਹੁੰਚਦੇ ਅਤੇ ਅਖਾੜਿਆਂ 'ਚ ਲੋਕਾਂ ਨੂੰ ਖੜ੍ਹਨ ਨੂੰ ਤਾਂ ਕੀ ਤਿਲ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਸੀ। 

Punjabi Bollywood Tadka
ਇਕ ਸਮਾਂ ਅਜਿਹਾ ਸੀ, ਜਦੋਂ ਸਤਵਿੰਦਰ ਬਿੱਟੀ ਦਾ ਦੌਰ ਚੱਲਦਾ ਸੀ, ਜਿੱਥੇ ਉਨ੍ਹਾਂ ਨੂੰ ਸੁਰਾਂ ਦੀ ਵਧੀਆ ਸਮਝ ਹੈ, ਉੱਥੇ ਹੀ ਉਨ੍ਹਾਂ ਦੇ ਧਾਰਮਿਕ ਗੀਤਾਂ ਨੂੰ ਵੀ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ। ਵਿਆਹ ਤੋਂ ਬਾਅਦ ਸਤਵਿੰਦਰ ਬਿੱਟੀ ਅਮਰੀਕਾ ਜਾ ਕੇ ਵਸ ਗਈ।

Punjabi Bollywood Tadka

ਸਤਵਿੰਦਰ ਬਿੱਟੀ ਨੇ ਚੰਡੀਗੜ੍ਹ ਦੇ ਐੱਮ. ਸੀ. ਐੱਮ. ਕਾਲਜ 'ਚ ਬੀ. ਐਸ. ਸੀ. ਤੱਕ ਪੜਾਈ ਕੀਤੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਪੰਜਾਬੀ ਮਾਂ ਬੋਲੀ, ਸਿੱਖੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਜੋ ਕੋਸ਼ਿਸ਼ਾਂ ਕੀਤੀਆਂ ਉਹ ਕਾਬਿਲੇ ਤਾਰੀਫ ਹਨ।


Tags: Satwinder Bitti Pure Di Hawa Ik Vari Hass Ke Nachdi De Siron Patase Chandi Dian Jhanjran Nachna Patola Banke Dil De Mareez Giddhe Ch Gulabo Nachdi

Edited By

Sunita

Sunita is News Editor at Jagbani.