FacebookTwitterg+Mail

ਬਾਲੀਵੁੱਡ ਅਭਿਨੇਤਾ ਸਤਿਆਜੀਤ ਦੁਬੇ ਦੀ ਮਾਂ ਨੂੰ ਹੋਇਆ ਕੋਰੋਨਾ, ਭੈਣ ਨਾਲ ਖੁਦ ਨੂੰ ਕੀਤਾ ਕੁਆਰੰਟੀਨ

satyajeet dubey s mother tests covid 19 positive
17 May, 2020 09:20:11 AM

ਮੁੰਬਈ(ਬਿਊਰੋ)- ਸੰਜੈ ਦੱਤ ਦੀ ਫਿਲਮ ‘ਪ੍ਰਸਥਾਨਮ’ ਵਿਚ ਨਜ਼ਰ ਆ ਚੁੱਕੇ ਐਕਟਰ ਸਤਿਆਜੀਤ ਦੁਬੇ ਦੀ ਮਾਂ ਕੋਰੋਨਾ ਸੰਕਰਮਿਤ ਪਾਈ ਗਈ ਹੈ। ਸਤਿਆਜੀਤ ਨੇ ਆਪਣੀ ਭੈਣ ਦੇ ਨਾਲ ਖੁਦ ਨੂੰ ਹੋਮ ਕਆਰੰਟੀਨ ਕਰ ਲਿਆ ਹੈ। ਐਕਟਰ ਨੇ ਖੁਲਾਸਾ ਕੀਤਾ ਹੈ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਮਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ। ਉਨ੍ਹਾਂ ਨੂੰ ਮਾਈਗਰੇਨ ਦਾ ਅਟੈਕ ਵੀ ਆਇਆ ਅਤੇ ਇਸ ਤੋਂ ਬਾਅਦ ਬੁਖਾਰ, ਉਲਟੀਆਂ ਦੀ ਸ਼ਿਕਾਇਤ ਹੋਈ। ਸ਼ੱਕ ਹੋਣ ’ਤੇ ਉਨ੍ਹਾਂ ਦਾ ਕੋਵਿਡ-19 ਟੈਸਟ ਕਰਾਇਆ ਗਿਆ, ਜੋ ਪਾਜ਼ੀਟਿਵ ਨਿਕਲਿਆ।

Punjabi Bollywood Tadka
ਸਤਿਆਜੀਤ ਦੁਬੇ ਨੇ ਇੰਸਟਾਗ੍ਰਾਮ ’ਤੇ ਪੋਸਟ ਲਿਖ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, ਪਿਛਲੇ ਕੁੱਝ ਦਿਨ ਮੇਰੇ, ਮੇਰੀ ਮਾਂ ਅਤੇ ਭੈਣ ਲਈ ਥੋੜ੍ਹੇ ਪਰੇਸ਼ਾਨੀ ਵਿਚ ਬੀਤੇ। ਥੋੜ੍ਹਾ ਇਸ ਲਈ ਕਿਉਂਕਿ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਇਸ ਤੋਂ ਕਿਤੇ ਜ਼ਿਆਦਾ ਹਨ ਅਤੇ ਸਾਡੇ ਦੇਸ਼ ਦੇ ਫੌਜੀ ਇਨ੍ਹਾਂ ਭੈੜੇ ਹਾਲਾਤਾਂ ਤੋਂ ਗੁਜ਼ਰ ਰਹੇ ਹਨ। ਮੈਂ ਆਪਣੇ ਸਾਰੇ ਦੋਸਤਾਂ, ਗੁਆਂਢੀਆਂ, ਕੋਰੋਨਾ ਵਾਰਿਅਰਸ ਅਤੇ ਡਾਕਟਰਾਂ ਦਾ ਧੰਨਵਾਦ ਕਹਿਣਾ ਚਾਹੁੰਦਾ ਹਾਂ। ਉਨ੍ਹਾਂ ਦਾ ਪਿਆਰ ਅਤੇ ਸਹਿਯੋਗ ਸ਼ਾਨਦਾਰ ਰਿਹਾ।

अली फजल और सत्यजीत दुबे
ਸਤਿਆਜੀਤ ਨੇ ਅੱਗੇ ਲਿਖਿਆ, ‘‘ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਸੀ, ਇਹ ਸਭ ਗੰਭੀਰ ਮਾਈਗਰੇਨ ਅਟੈਕ, ਤੇਜ਼ ਬੁਖਾਰ, ਸਰੀਰ ਵਿਚ ਦਰਦ ਨਾਲ ਸ਼ੁਰੂ ਹੋਇਆ ਅਤੇ ਅਸੀਂ Covid 19 ਦਾ ਟੈਸਟ ਕਰਵਾਇਆ ਅਤੇ ਨਤੀਜਾ ਸਕਾਰਾਤਮਕ ਨਿਕਲਿਆ। ਨਾਨਾਵਦੀ ਹਸਪਤਾਲ ਦੇ ਇਕ ਆਈਸੋਲੇਸ਼ਨ ਵਾਰਡ ਵਿਚ ਉਨ੍ਹਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਠੀਕ ਹੋ ਜਾਣਗੇ। ਮੈਂ ਅਤੇ ਮੇਰੀ ਭੈਣ ਘਰ ਵਿਤ ਹਾਂ ਅਤੇ ਸਾਡੇ ਵਿਚ ਕੋਈ ਲੱਛਣ ਨਹੀਂ ਹੈ।’’ ਸਤਿਆਜੀਤ ਨੇ ਦੱਸਿਆ,‘‘ਪ੍ਰਸ਼ਾਸਨ ਉਨ੍ਹਾਂ ਦੀ ਬਹੁਤ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਮੈਨੂੰ ਪੁਲਸ ਸਟੇਸ਼ਨ ਵਲੋਂ ਰੰਜਨ ਕੁਮਾਰ ਦਾ ਫੋਨ ਆਇਆ। ਉਨ੍ਹਾਂ ਨੇ ਕਿਹਾ, ਤੁਸੀਂ ਪ੍ਰੇਸ਼ਾਨ ਨਾ ਹੋਵੋ। ਕੋਈ ਵੀ ਮੁਸ਼ਕਲ ਹੋਵੇਂ ਤੁਸੀਂ ਮੇਰਾ ਨੰਬਰ ਸੇਵ ਕਰ ਲਓ ਅਤੇ ਕਾਲ ਕਰੋ। ਅਸੀਂ ਤੁਹਾਨੂੰ ਰਾਸ਼ਨ ਲਿਆ ਕੇ ਦੇਵਾਂਗੇ। ਤੁਹਾਡੇ ਘਰ ਵਿਚ ਰਾਸ਼ਨ ਭਰਿਆ ਹੈ ਨਹੀਂ ? ਬੇਝਿਜਕ ਫੋਨ ਕਰੋ ਤੁਸੀਂ।’’

 

 
 
 
 
 
 
 
 
 
 
 
 
 
 

We shall over come, sooner than later. Love and light.

A post shared by सत्यजीत/Satyajeet Dubey (@satyajeetdubey) on May 14, 2020 at 2:53am PDT

ਦੱਸ ਦੇਈਏ ਕਿ ਸਤਿਆਜੀਤ ਦੁਬੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਆਲਵੇਜ ਕਭੀ ਕਭੀ’ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਲਕ ਲਕ ਕੀ ਬਾਤ’, ‘ਬਾਂਕੇ ਕੀ ਕਰੇਜ਼ੀ ਬਾਰਾਤ’ ਵਿਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ‘ਝਾਂਸੀ ਦੀ ਰਾਣੀ’ ਅਤੇ ‘ਮਹਾਰਾਜ ਕੀ ਜੈ ਹੋ’ ਵਰਗੇ ਸੀਰੀਅਲਸ ਵਿਚ ਨਜ਼ਰ ਆ ਚੁੱਕੇ ਹਨ।

 


Tags: Satyajeet Dubey COVID-19PositiveHome QuarantinesInstagram

About The Author

manju bala

manju bala is content editor at Punjab Kesari