FacebookTwitterg+Mail

ਫਿਲਮਾਂ 'ਚ ਆਉਣ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੱਤਿਆਜੀਤ

satyajit ray
02 May, 2018 06:50:44 PM

ਮੁੰਬਈ (ਬਿਊਰੋ)— ਸੱਤਿਆਜੀਤ ਰੇ ਭਾਰਤੀ ਸਿਨੇਮਾ ਦੇ ਸਭ ਤੋਂ ਮਹਾਨ ਫਿਲਮ ਨਿਰਦੇਸ਼ਕਾਂ 'ਚ ਜਾਣੇ ਜਾਂਦੇ ਹਨ। ਸੱਤਿਆਜੀਤ ਰੇ ਦਾ ਜਨਮ 2 ਮਈ, 1921 ਨੂੰ ਕੋਲਕਾਤਾ 'ਚ ਹੋਇਆ ਸੀ। ਸੱਤਿਆਜੀਤ ਰੇ ਨੂੰ ਆਸਕਰ ਨੇ ਲਾਈਫਟਾਈਮ ਅਕਾਦਮੀ ਐਵਾਰਡ ਨਾਲ ਨਵਾਜਿਆ ਸੀ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਕੁਝ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਨ।

Punjabi Bollywood Tadka
ਸੱਤਿਆਜੀਤ ਰੇ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਕੁੱਲ 32 ਨੈਸ਼ਨਲ ਐਵਾਰਡ ਜਿੱਤੇ। ਇਸ 'ਚ 6 ਨੈਸ਼ਨਲ ਐਵਾਰਡ ਉਨ੍ਹਾਂ ਨੂੰ ਸਰਬੋਤਮ ਨਿਰਦੇਸ਼ਕ ਦੇ ਰੂਪ 'ਚ ਮਿਲੇ ਸਨ। ਸਾਲ 1987 'ਚ ਉਨ੍ਹਾਂ ਨੂੰ ਫਰਾਂਸ ਦੇ ਰਾਸ਼ਟਰਪਤੀ ਵਲੋਂ ਗੋਗਿਯਨ ਆਫ ਆਨਰ ਨਾਲ ਨਵਾਜਿਆ ਗਿਆ ਸੀ। ਉਨ੍ਹਾਂ ਸਾਲ 1962 'ਚ 'ਕੰਚਨਜੰਗਾ' ਨਾਂ ਦੀ ਇਕ ਫਿਲਮ ਬਣਾਈ। ਇਹ ਫਿਲਮ ਬੰਗਾਲੀ ਸਿਨੇਮਾ ਦੀ ਪਹਿਲੀ ਰੰਗੀਨ ਫਿਲਮ ਸੀ। ਉਨ੍ਹਾਂ ਬੰਗਾਲੀ ਮੈਗਜ਼ੀਨ ਸੰਦੇਸ਼ ਨੂੰ ਫਿਰ ਤੋਂ ਸ਼ੁਰੂ ਕੀਤਾ, ਜਿਸਦੀ ਸ਼ੁਰੂਆਤ ਪਹਿਲਾਂ ਉਨ੍ਹਾਂ ਦੇ ਦਾਦਾ ਜੀ ਨੇ ਕੀਤੀ ਸੀ। ਉਹ ਇਸ ਮੈਗਜ਼ੀਨ ਦੇ ਐਡੀਟਰ ਵੀ ਰਹਿ ਚੁੱਕੇ ਸਨ।

Punjabi Bollywood Tadka
ਸੱਤਿਆਜੀਤ ਰੇ ਪੇਟਿੰਗ ਦੇ ਬਹੁਤ ਵੱਡੇ ਦੀਵਾਨੇ ਸਨ। ਉਨ੍ਹਾਂ ਮਹਾਨ ਬਲਾਇਡ ਆਰਟਿਸਟ ਵਿਨੋਦ ਬਿਹਾਰੀ ਮੁਖਰਜੀ ਦੇ ਜੀਵਨ 'ਤੇ 'ਇਨਰ ਆਈ' ਨਾਂ ਦੀ ਇਕ ਡਾਕਿਓਮੈਂਟਰੀ ਬਣਾਈ ਸੀ। ਫਿਲਮਾਂ ਬਣਾਉਣ ਤੋਂ ਪਹਿਲਾਂ ਰੇ ਨੇ ਗ੍ਰਾਫਿਕ ਡਿਜ਼ਾਈਨਰ ਦੇ ਰੂਪ 'ਚ ਕੰਮ ਕੀਤਾ ਸੀ। ਉਨ੍ਹਾਂ ਜਵਾਹਰ ਲਾਲ ਨਹਿਰੂ ਦੀ ਕਿਤਾਬ 'ਡਿਸਕਵਰੀ ਆਫ ਇੰਡੀਆ' ਦਾ ਕਵਰ ਡਿਜ਼ਾਈਨ ਕੀਤਾ ਸੀ। ਆਪਣੇ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਸਰਕਾਰ ਨੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ। 23 ਅਪ੍ਰੈਲ, 1992 ਨੂੰ ਸੱਤਿਆਜੀਤ ਰੇ ਦਾ ਦਿਹਾਂਤ ਹੋ ਗਿਆ ਸੀ।

Punjabi Bollywood Tadka


Tags: Satyajit Ray Birthday Painting Bharat Ratna Discovery of India Film Director

Edited By

Kapil Kumar

Kapil Kumar is News Editor at Jagbani.