FacebookTwitterg+Mail

ਸਤਿਆਜੀਤ ਰੇ ਦੇ ਮਸ਼ਹੂਰ ਕਿਰਦਾਰ 'ਫੇਲੂਦਾ' 'ਤੇ ਫਿਲਮ ਲਈ ਕ੍ਰਾਊਡ ਫੰਡਿੰਗ ਮੁਹਿੰਮ

satyajit ray s
23 March, 2017 09:50:22 AM
ਨਵੀਂ ਦਿੱਲੀ—ਸਤਿਆਜੀਤ ਰੇ ਦੇ ਮਸ਼ਹੂਰ ਕਿਰਦਾਰ 'ਫੇਲੂਦਾ' ਦੇ 50 ਸਾਲ ਤੋਂ ਜ਼ਿਆਦਾ ਲੰਬੇ ਸਮੇਂ ਦੀ ਵਿਰਾਸਤ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨਿਊਯਾਰਕ ਫਿਲਮ ਫੈਸਟੀਵਲ 'ਚ ਕਰਵਾਉਣ ਲਈ ਲੋਕਾਂ ਕੋਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। 'ਫੇਲੂਦਾ-50 ਈਅਰਜ਼ ਆਫ ਰੇਜ ਡਿਟੈਕਟਿਵ' ਦੀ 111 ਮਿੰਟ ਲੰਬੀ ਫਿਲਮ ਦਾ ਨਿਰਦੇਸ਼ਨ ਸਾਗਨਿਕ ਚੈਟਰਜੀ ਨੇ ਕੀਤਾ ਹੈ। ਉਨ੍ਹਾਂ ਨੇ ਪੈਸੇ ਜੁਟਾਉਣ ਲਈ 'ਵਿੰਸਬਰੀ' ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਇਕ ਕ੍ਰਾਊਡ ਫੰਡਿੰਗ ਪੋਰਟਲ ਹੈ। ਫਿਲਮ ਦੇ ਪੋਸਟ ਪ੍ਰੋਡਕਸ਼ਨ ਕੰਮ ਲਈ 15 ਲੱਖ ਰੁਪਏ ਜੁਟਾਉਣ ਲਈ ਕ੍ਰਾਊਡ ਫੰਡਿੰਗ ਹੋ ਰਹੀ ਹੈ। ਚੈਟਰਜੀ ਨੇ ਕਿਹਾ,''ਫੇਲੂਦਾ ਦੀਆਂ ਕਹਾਣੀਆਂ ਤੇ ਇਸ 'ਤੇ ਬਣੀ ਫਿਲਮ ਦੀ ਵਜ੍ਹਾ ਨਾਲ ਹਜ਼ਾਰਾਂ ਲੋਕ ਆਪਣੀ ਕਮਾਈ ਕਰ ਰਹੇ ਹਨ। ਇਸ ਲਈ ਜਦੋਂ ਇਸ ਫਿਲਮ ਨੂੰ ਪੂਰਾ ਕਰਨ ਲਈ ਸਾਡੇ ਕੋਲ ਪੈਸਿਆਂ ਦੀ ਕਮੀ ਪੈ ਗਈ ਹੈ ਤਾਂ ਅਸੀਂ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਸੋਚੀ, ਜਿਨ੍ਹਾਂ ਦੇ ਨਾਲ ਫੇਲੂਦਾ ਨੇ 50 ਸਾਲ ਪੂਰੇ ਕੀਤੇ ਹਨ। 'ਫੇਲੂਦਾ' ਬੰਗਾਲੀ ਸਾਹਿਤ ਦਾ ਇਕ ਕਾਲਪਨਿਕ ਜਾਸੂਸ ਹੈ ਜੋ ਪੱਛਮੀ ਬੰਗਾਲ ਤੇ ਉਸ ਦੇ ਬਾਹਰ ਬਹੁਤ ਲੋਕਪ੍ਰਿਯ ਹੈ। ਪੀੜਤ ਲੋਕਾਂ ਨੂੰ ਸਮਾਜਿਕ ਨਿਆਂ ਦਿਵਾਉਣ 'ਚ ਮਦਦ ਕਰਨ ਦੀ ਫੇਲੂਦਾ ਦੀ ਵਚਨਬੱਧਤਾ ਕਾਰਨ ਲੋਕ ਉਸ ਨੂੰ ਪਸੰਦ ਕਰਦੇ ਹਨ।

Tags: Satyajit RayFeludadocumentaryਸਤਿਆਜੀਤ ਰੇਡਾਕੂਮੈਂਟਰੀਫੇਲੂਦਾ