FacebookTwitterg+Mail

'ਸੱਤਯਮੇਵ ਜਯਤੇ' ਦੇ ਐਕਸ਼ਨ ਸੀਨਜ਼ ਦੀ ਮੇਕਿੰਗ ਵੀਡੀਓ ਆਈ ਸਾਹਮਣੇ

satyamev jayate
21 July, 2018 12:02:14 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਜੌਨ ਅਬ੍ਰਾਹਮ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੱਤਯਮੇਵ ਜਯਤੇ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ ਦਾ ਟਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ 'ਚ ਦਿਖਾਏ ਜ਼ਬਰਦਸਤ ਐਕਸ਼ਨ ਨੂੰ ਦੇਖਣ ਤੋਂ ਬਾਅਦ ਸਭ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਸ ਫਿਲਮ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ। ਇਸ ਮੇਕਿੰਗ ਵੀਡੀਓ ਦੀ ਗੱਲ ਕਰੀਏ ਤਾਂ ਫਿਲਮ ਦੇ ਨਿਰਦੇਸ਼ਕ ਮਿਲਾਪ ਝਾਵੇਰੀ ਆਪਣੇ ਕੰਮ ਨੂੰ ਬਿਹਤਰੀਨ ਤਰੀਕੇ ਨਾਲ ਅੰਜ਼ਾਮ ਦਿੰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸਾਫ ਹੈ ਕਿ ਫਿਲਮ 'ਚ ਫਿਲਮਾਏ ਗਏ ਐਕਸ਼ਨ ਅਤੇ ਸਟੰਟ ਸੀਨ ੁਬਹੁਤ ਮੁਸ਼ਕਿਲ ਸ਼ੂਟ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਫਿਲਮ 'ਸੱਤਯਮੇਵ ਜਯਤੇ' ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਜੌਨ ਅਬ੍ਰਾਹਮ ਨਾਲ ਮਨੋਜ ਵਾਜਪਾਈ ਅਤੇ ਨੋਰਾ ਫਤੇਹੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ ਦਾ ਨਿਰਦੇਸ਼ਕ ਮਿਲਾਪ ਜ਼ਾਵੇਰੀ ਵਲੋਂ ਕੀਤਾ ਗਿਆ, ਜਦਕਿ ਭੂਸ਼ਣ ਕੁਮਾਰ ਨੇ ਫਿਲਮ ਦਾ ਨਿਰਮਾਣ ਕੀਤਾ ਹੈ। ਮਨੋਜ ਫਿਲਮ 'ਚ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਹਨ।


Tags: John Abraham Manoj Bajpayee Nora Fatehi Satyamev Jayate Making Video Bollywood Actor

Edited By

Kapil Kumar

Kapil Kumar is News Editor at Jagbani.