FacebookTwitterg+Mail

Movie Review : ਜ਼ਬਰਦਸਤ ਐਕਸ਼ਨ ਨਾਲ ਭਰਪੂਰ ਜੌਨ ਅਬ੍ਰਾਹਮ ਦੀ 'ਸੱਤਯਮੇਵ ਜਯਤੇ'

satyameva jayate
15 August, 2018 01:58:59 PM

ਮੁੰਬਈ (ਬਿਊਰੋ)— ਨਿਰਦੇਸ਼ਨ ਮਿਲਾਪ ਜ਼ਾਵੇਰੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਸੱਤਯਮੇਵ ਜਯਤੇ' 72ਵੇਂ ਸੁਤੰਤਰਤਾ ਦਿਵਸ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਜੌਨ ਅਬ੍ਰਾਹਮ, ਮਨੋਜ ਵਾਜਪਾਈ, ਆਇਸ਼ਾ ਸ਼ਰਮਾ, ਮਨੀਸ਼ਾ ਚੌਧਰੀ ਅਤੇ ਅੰਮ੍ਰਿਤਾ ਖਾਨਵਿਲਕਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ 'A' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।


ਕਹਾਣੀ
ਫਿਲਮ ਦੀ ਕਹਾਣੀ ਮੁੰਬਈ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਵੀਰ ਰਾਠੌਰ (ਜੌਨ ਅਬ੍ਰਾਹਮ) ਭ੍ਰਿਸ਼ਟਾਚਾਰ ਪੁਲਸ ਅਧਿਕਾਰੀਆਂ ਨੂੰ ਸਬਕ ਸਿਖਾਉਂਦਾ ਹੈ। ਪੁਲਸ ਵਿਭਾਗ 'ਚ ਕਾਫੀ ਹਲ ਚਲ ਹੋ ਰਹੀ ਹੁੰਦੀ ਹੈ, ਜਦੋਂ ਇਸ ਬਾਰੇ ਪੁਲਸ ਅਫਸਰ ਸ਼ਿਵਾਂਸ਼ ਰਾਠੌਰ (ਮਨੋਜ ਵਾਜਪਾਈ) ਨੂੰ ਪਤਾ ਲਗਦਾ ਹੈ ਤਾਂ ਉਹ ਇਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਲੈਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਕਹਾਣੀ 'ਚ ਸ਼ਿਖਾ (ਆਇਸ਼ਾ ਸ਼ਰਮਾ) ਦੀ ਐਂਟਰੀ ਹੁੰਦੀ ਹੈ। ਇਸ ਦੌਰਾਨ ਕਹਾਣੀ 'ਚ ਕਈ ਟਵਿਟਸ ਅਤੇ ਮੋੜ ਆਉਂਦੇ ਹਨ ਅਤੇ ਨਾਲ ਹੀ ਕਈ ਰਾਜ਼ ਖੁੱਲ੍ਹਦੇ ਹਨ। ਅੰਤ ਕੀ ਹੁੰਦਾ ਹੈ, ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।


ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੀ ਕਹਾਣੀ ਭ੍ਰਿਸ਼ਟਾਚਾਰ ਦੇ ਖਾਤਮੇ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ 'ਚ ਜ਼ਬਰਦਸਤ ਐਕਸ਼ਨ ਅਤੇ ਡਾਇਲਾਗਜ਼ ਦੀ ਭਰਮਾਰ ਹੈ। ਫਿਲਮ ਦਾ ਬੈਕਗਰਾਊਂਡ ਸਕੋਰ ਬਹੁਤ ਵਧੀਆ ਹੈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਪ੍ਰਯੋਗ 'ਚ ਲਿਆਂਦੇ ਸਟਾਇਲ ਨੂੰ ਕਾਫੀ ਢੰਗ ਨਾਲ ਦਿਖਾਇਆ ਗਿਆ ਹੈ। ਫਿਲਮ ਦੇ ਕਲਾਕਾਰਾਂ ਵਲੋਂ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਗਿਆ ਹੈ।


ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 50 ਕਰੋੜ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: John Abraham Manoj Bajpayee Satyameva Jayate Milap Zaveri Review Bollywood Actor

Edited By

Kapil Kumar

Kapil Kumar is News Editor at Jagbani.