FacebookTwitterg+Mail

Box Office : 'ਸੱਤਯਮੇਵ ਜਯਤੇ' ਨੇ 3 ਦਿਨਾਂ 'ਚ ਕਮਾਏ ਇੰਨੇ ਕਰੋੜ

satyameva jayate
18 August, 2018 06:04:37 PM

ਮੁੰਬਈ (ਬਿਊਰੋ)— 72ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਸੱਤਯਮੇਵ ਜਯਤੇ' ਨੂੰ ਪ੍ਰਸ਼ੰਸਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਸੂਤਰਾਂ ਮੁਤਾਬਕ ਫਿਲਮ ਨੇ ਸ਼ਾਨਦਾਰ ਓਪਨਿੰਗ ਕਰਦੇ ਹੋਏ ਪਹਿਲੇ ਦਿਨ ਬੁੱਧਵਾਰ 20.52 ਕਰੋੜ, ਦੂਜੇ ਦਿਨ ਵੀਰਵਾਰ 7.92 ਕਰੋੜ, ਤੀਜੇ ਦਿਨ ਵੀਰਵਾਰ 9.18 ਲੱਖ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 3 ਦਿਨਾਂ 'ਚ 37.62 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਫਿਲਮ ਨੂੰ 2,500 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਨਿਰਦੇਸ਼ਕ ਮਿਲਾਪ ਜ਼ਾਵੇਰੀ ਵਲੋਂ 'ਸੱਤਯਮੇਵ ਜਯਤੇ' ਦਾ ਨਿਰਦੇਸ਼ਨ ਕੀਤਾ ਗਿਆ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਜੌਨ ਅਬ੍ਰਾਹਮ, ਮਨੋਜ ਵਾਜਪਾਈ, ਆਇਸ਼ਾ ਸ਼ਰਮਾ, ਮਨੀਸ਼ਾ ਚੌਧਰੀ ਅਤੇ ਅੰਮ੍ਰਿਤਾ ਖਾਨਵਿਲਕਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਭ੍ਰਿਸ਼ਟਾਚਾਰ ਵਰਗੇ ਗੰਭੀਰ ਮੁੱਦੇ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: John Abraham Manoj Bajpayee Satyameva Jayate Milap Zaveri Box Office Bollywood Actor

Edited By

Kapil Kumar

Kapil Kumar is News Editor at Jagbani.